ਕੋਵਿਡ -19 ਓਮੀਕਰੋਨ: ਕਮਿਊਨਿਟੀ ਦੇ 20,907 ਨਵੇਂ ਕੇਸ ਅਤੇ ਕੋਵਿਡ ਨਾਲ 15 ਹੋਰ ਮਰੀਜ਼ਾਂ ਦੀ ਮੌਤ

ਵੈਲਿੰਗਟਨ, 22 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 20,907 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਕੋਵਿਡ ਨਾਲ 15 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਹੋਰ 15 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 199 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ 15 ਮੌਤਾਂ ਵਿੱਚ ਇੱਕ 50 ਸਾਲਾਂ ਦਾ, ਤਿੰਨ 60 ਸਾਲ ਦੇ, ਛੇ 70 ਸਾਲ ਦੇ ਅਤੇ ਪੰਜ 80 ਸਾਲਾਂ ਦੇ ਹਨ। ਇਹ ਮੌਤਾਂ ਆਕਲੈਂਡ (9), ਵਾਇਕਾਟੋ (3) ਅਤੇ ਵੈਲਿੰਗਟਨ (3) ਵਿੱਚ ਹੋਈਆਂ ਹਨ। ਇਸ ਵਿੱਚ 8 ਮਰਦ ਅਤੇ 7 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 20,907 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 231 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 20,676 ਹੈ। ਅੱਜ ਬਾਰਡਰ ਤੋਂ 34 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (802), ਆਕਲੈਂਡ (4,291), ਵਾਇਕਾਟੋ (1,882), ਬੇਅ ਆਫ਼ ਪਲੇਨਟੀ (1,243), ਲੇਕਸ (594), ਹਾਕਸ ਬੇਅ (1,243), ਮਿਡਸੈਂਟਰਲ (954), ਵਾਂਗਾਨੁਈ (399), ਤਾਰਾਨਾਕੀ (636), ਤਾਇਰਾਵਿਟੀ (382), ਵੈਰਾਰਾਪਾ (323), ਕੈਪੀਟਲ ਐਂਡ ਕੋਸਟ (1,377), ਹੱਟ ਵੈਲੀ (808), ਨੈਲਸਨ ਮਾਰਲਬਰੋ (683), ਕੈਂਟਰਬਰੀ (3,488), ਸਾਊਥ ਕੈਂਟਰਬਰੀ (318), ਸਾਊਥਰਨ (1,439), ਵੈਸਟ ਕੋਸਟ (50), ਪਤਾ ਨਹੀਂ (20)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 1016 ਲੋਕ ਹਨ। ਜਿਨ੍ਹਾਂ ਵਿੱਚੋਂ 28 ਕੇਸ ਨੌਰਥਲੈਂਡ, 170 ਨੌਰਥ ਸ਼ੋਰ, 227 ਮਿਡਲਮੋਰ, 210 ਆਕਲੈਂਡ ਸਿਟੀ, 79 ਕੇਸ ਵਾਇਕਾਟੋ, 39 ਬੇਅ ਆਫ਼ ਪਲੇਨਟੀ, 10 ਕੇਸ ਲੇਕਸ, 4 ਤਾਇਰਾਵਿਟੀ, 43 ਕੇਸ ਹਾਕਸ ਬੇਅ, 11 ਕੇਸ ਤਾਰਾਨਾਕੀ, 7 ਕੇਸ ਵਾਂਗਾਨੁਈ, 19 ਕੇਸ ਮਿਡ ਸੈਂਟਰਲ, 23 ਕੇਸ ਹੱਟ ਵੈਲੀ, 45 ਕੇਸ ਕੈਪੀਟਲ ਐਂਡ ਕੋਸਟ, 8 ਕੇਸ ਵੈਰਾਰਾਪਾ, 12 ਕੇਸ ਨੈਲਸਨ ਮਾਰਲਬਰੋ, 56 ਕੇਸ ਕੈਂਟਰਬਰੀ, 2 ਕੇਸ ਸਾਊਥ ਕੈਂਟਰਬਰੀ ਅਤੇ 23 ਕੇਸ ਸਾਊਥਰਨ ਵਿੱਚ ਹੈ। 25 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 59 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 2,007 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 43,768 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 119,131 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 10 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 517,495 ਕੇਸ ਹੋ ਚੁੱਕੇ ਹਨ।