ਨਵੀਂ ਦਿੱਲੀ, 22 ਮਾਰਚ – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ 80-80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਦੋਂ ਕਿ ਘਰੇਲੂ ਰਸੋਈ ਗੈੱਸ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਇਜ਼ਾਫਾ ਕੀਤਾ ਗਿਆ ਹੈ। ਇਸ ਨਵੇਂ ਵਾਧੇ ਨਾਲ ਦਿੱਲੀ ‘ਚ ਪੈਟਰੋਲ ਦੀ ਕੀਮਤ ਹੁਣ 96.21 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜੋ ਪਹਿਲਾਂ 95.41 ਰੁਪਏ ਸੀ। ਉੱਧਰ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 87.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੌਮੀ ਰਾਜਧਾਨੀ ਵਿੱਚ 14.2 ਕਿੱਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐੱਲਪੀਜੀ ਸਿਲੰਡਰ ਦੀ ਕੀਮਤ ਹੁਣ 949.50 ਰੁਪਏ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਪਿਛਲੇ ਸਾਢੇ ਚਾਰ ਮਹੀਨਿਆਂ ਦੌਰਾਨ ਇਹ ਤੇਲ ਕੀਮਤਾਂ ਵਿੱਚ ਪਹਿਲਾ ਵਾਧਾ ਹੈ। ਪਿਛਲੇ ਸਾਲ 4 ਨਵੰਬਰ ਤੋਂ ਤੇਲ ਕੀਮਤਾਂ ਸਥਿਰ ਸਨ। ਜੁਲਾਈ ਤੇ 6 ਅਕਤੂਬਰ 2021 ਦੇ ਅਰਸੇ ਦਰਮਿਆਨ ਘਰੇਲੂ ਗੈੱਸ ਸਿਲੰਡਰ ਦੀ ਕੀਮਤ 100 ਰੁਪਏ ਪ੍ਰਤੀ ਸਿਲੰਡਰ ਤੱਕ ਵਧੀ ਸੀ। ਹਾਲਾਂਕਿ ਉਦੋਂ ਵਿਰੋਧ ਕਰਕੇ ਸਰਕਾਰ ਨੇ ਕੀਮਤਾਂ ‘ਤੇ ਨਜ਼ਰਸਾਨੀ ਦੇ ਮਾਸਿਕ ਅਮਲ ਨੂੰ ਰੋਕ ਦਿੱਤਾ ਸੀ। ਕੇਂਦਰ ਸਰਕਾਰ ਨੇ ਐੱਲਪੀਜੀ ‘ਤੇ ਮਿਲਦੀ ਸਿੱਧੀ ਸਬਸਿਡੀ ਮਈ 2020 ਵਿੱਚ ਬੰਦ ਕਰ ਦਿੱਤੀ ਸੀ। ਤੇਲ ਕੀਮਤਾਂ ਵਿੱਚ ਵਾਧੇ ਨਾਲ ਮਹਿੰਗਾਈ ਹੋਰ ਵਧਣ ਦੇ ਆਸਾਰ ਹਨ।
Home Page ਭਾਰਤ ‘ਚ ਪੈਟਰੋਲ ਤੇ ਡੀਜ਼ਲ 80-80 ਪੈਸੇ ਪ੍ਰਤੀ ਲੀਟਰ, ਜਦੋਂ ਕਿ ਰਸੋਈ...