ਚੀਫ਼ ਸੈਂਸਰ ਨੇ ਮੁਸਲਿਮ ਭਾਈਚਾਰੇ ਦੀ ਚਿੰਤਾਵਾਂ ਤੋਂ ਬਾਅਦ ਮੁੜ ਵਰਗੀਕ੍ਰਿਤ ਕੀਤਾ
ਆਕਲੈਂਡ, 26 ਮਾਰਚ – ਨਿਊਜ਼ੀਲੈਂਡ ਦੇ ਚੀਫ਼ ਸੈਂਸਰ ਡੇਵਿਡ ਸ਼ੈਂਕਸ ਨੇ ਬਾਲੀਵੁੱਡ ਫਿਲਮ ‘ਦਿ ਕਸ਼ਮੀਰ ਫਾਈਲਸ’ ਨੂੰ ਮੁੜ ਵਰਗੀਕ੍ਰਿਤ ਕਰ ਦਿੱਤਾ ਹੈ, ਕਿਉਂਕਿ ਮੁਸਲਿਮ ਭਾਈਚਾਰੇ ਵੱਲੋਂ ਫਿਲਮ ਨੂੰ ਲੈ ਕੇ ਚਿੰਤਾਵਾਂ ਉਠਾਉਣ ਤੋਂ ਬਾਅਦ ਕਿ ਫਿਲਮ ਮੁਸਲਿਮ ਵਿਰੋਧੀ ਭਾਵਨਾਵਾਂ ਅਤੇ ਸੰਭਾਵੀ ਨਫ਼ਰਤ ਨੂੰ ਭੜਕ ਸਕਦੀ ਹੈ।
ਚੀਫ਼ ਸੈਂਸਰ ਵੱਲੋਂ ਪਹਿਲਾਂ ਫਿਲਮ ਨੂੰ ਅਸਲ ਵਿੱਚ R16 ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਸੀ, ਪਰ ਹੁਣ ਮੁੜ ਫਿਲਮ ਨੂੰ R18 ਦੇ ਵਰਗੀਕਰਣ ਦੇ ਤਹਿਤ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਹੈ ਯਾਨੀ ਕਿ ਹੁਣ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਨੂੰ ਦੇਖਣ ਦੀ ਇਜਾਜ਼ਤ ਹੋਵੇਗੀ। ਫਿਲਮ ‘ਦਿ ਕਸ਼ਮੀਰ ਫਾਈਲਸ’ 2022 ਦੀ ਭਾਰਤੀ-ਹਿੰਦੀ ਭਾਸ਼ਾ ਦੀ ਡਰਾਮਾ ਫਿਲਮ ਹੈ ਅਤੇ 1990 ਦੌਰਾਨ ਕਸ਼ਮੀਰ ‘ਚੋਂ ਹਿੰਦੂ ਲੋਕਾਂ ਦੇ ਪਲਾਇਨ ਦਾ ਬ੍ਰਿਤਾਂਤ ਹੈ।
ਨਿਊਜ਼ੀਲੈਂਡ ਦੇ ਚੀਫ਼ ਸੈਂਸਰ ਨੇ ਬਾਲੀਵੁੱਡ ਫਿਲਮ ‘ਦਿ ਕਸ਼ਮੀਰ ਫਾਈਲਸ ਨੂੰ ਦੇਸ਼ ਵਿੱਚ ਰਿਲੀਜ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਹੁਣ ਜੋ ਅਗਲੇ ਹਫ਼ਤੇ ਤੋਂ ਸਿਨੇਮਾਂਘਰਾਂ ਵਿੱਚ ਵਿਖਾਈ ਜਾਏਗੀ। ਡਾਇਰੈਕਟਰ ਵਿਵੇਕ ਅਗਨੀਹੋਤਰੀ ਦੀ ਬਾਲੀਵੁੱਡ ਹਿੰਦੀ ਡਰਾਮਾ ਫਿਲਮ ਦੀ ਰਿਲੀਜ਼ ਨੂੰ ਲੈ ਕੇ ਨਿਊਜ਼ੀਲੈਂਡ ਵਿੱਚ ਕੁੱਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ।
Home Page ਨਿਊਜ਼ੀਲੈਂਡ ‘ਚ ਫਿਲਮ ‘ਦਿ ਕਸ਼ਮੀਰ ਫਾਈਲਸ’ 18 ਸਾਲ ਤੋਂ ਉੱਪਰ ਉਮਰ ਦੇ...