ਸਪੇਨ, 29 ਮਾਰਚ – ਫਰਾਂਸ ‘ਚ 8 ਸਤੰਬਰ ਤੋਂ 28 ਅਕਤੂਬਰ ਤੱਕ ਹੋਣ ਵਾਲਾ 2023 ਰਗਬੀ ਵਰਲਡ ਕੱਪ ਵਿੱਚ ਸਪੇਨ ਦਾ ਥਾਂ ਬਣਾਉਣਾ ਸ਼ੱਕ ਦੇ ਘੇਰੇ ਵਿੱਚ ਹੈ ਜਦੋਂ ਕਿ ਵਰਲਡ ਰਗਬੀ ਵੱਲੋਂ ਸਪੇਨ ਦੇ ਇੱਕ ਅਯੋਗ ਖਿਡਾਰੀ ਨੂੰ ਮੈਦਾਨ ਵਿੱਚ ਉਤਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
13 ਮਾਰਚ ਨੂੰ ਸਪੇਨ ਨੇ ਆਪਣੇ ਦੂਜੇ ਰਗਬੀ ਵਰਲਡ ਕੱਪ ਲਈ ਕੁਆਲੀਫ਼ਾਈ ਕੀਤਾ ਅਤੇ ਇਸ ਤੋਂ ਪਹਿਲਾਂ ਉਹ 1999 ਵਿੱਚ ਪਹਿਲੀ ਵਾਰ ਕੁਆਲੀਫ਼ਾਈ ਕੀਤਾ ਸੀ। ਪਰ ਵਰਲਡ ਰਗਬੀ ਨੇ 28 ਮਾਰਚ ਦਿਨ ਸੋਮਵਾਰ ਨੂੰ ਕਿਹਾ ਕਿ ਉਹ ਇੱਕ ਸੁਤੰਤਰ ਨਿਆਂਇਕ ਕਮੇਟੀ ਦਾ ਗਠਨ ਕਰ ਰਿਹਾ ਹੈ, ਜੋ ਸਪੇਨ ਦੁਆਰਾ ਵਰਲਡ ਕੱਪ ਕੁਆਲੀਫ਼ਾਇੰਗ ਰੈਗੂਲੇਸ਼ਨ 8 ਦੇ ਵਿੱਚ ਸੰਭਾਵਿਤ ਉਲੰਘਣਾ ਦੀ ਜਾਂਚ ਦੇ ਲਈ ਇੱਕ ਖਿਡਾਰੀ ਦੀ ਇੰਟਰਨੈਸ਼ਨਲ ਪੱਧਰ ‘ਤੇ ਯੋਗਤਾ ਨਾਲ ਸੰਬੰਧਿਤ ਹੈ।
ਇਸ ਨੇ ਇੱਕ ਬਿਆਨ ਵਿੱਚ ਕਿਹਾ ਕਿ, ‘ਵਰਲਡ ਰਗਬੀ ਨੂੰ ਸਪੈਨਿਸ਼ ਨੈਸ਼ਨਲ ਪੁਰਸ਼ ਸੀਨੀਅਰ ਟੀਮ ਦੇ ਇੱਕ ਮੈਂਬਰ ਦੇ ਸਬੰਧ ਵਿੱਚ ਸੰਭਾਵੀ ਉਲੰਘਣਾ ਬਾਰੇ ਜਾਣੂ ਕਰਵਾਇਆ ਗਿਆ ਸੀ’। ‘ਸ਼ੁਰੂਆਤੀ ਪੁੱਛਗਿੱਛਾਂ ਨੂੰ ਪੂਰਾ ਕਰਨ ਤੋਂ ਬਾਅਦ, ਇੰਟਰਨੈਸ਼ਨਲ ਫੈਡਰੇਸ਼ਨ ਦਾ ਮੰਨਣਾ ਹੈ ਕਿ ਇੱਕ ਰਸਮੀ ਸੁਤੰਤਰ ਸਮੀਖਿਆ ਦੀ ਲੋੜ ਹੈ। ਸਪੈਨਿਸ਼ ਰਗਬੀ ਯੂਨੀਅਨ ਸ਼ੁਰੂਆਤੀ ਪੁੱਛਗਿੱਛਾਂ ਦੌਰਾਨ ਪੂਰੀ ਤਰ੍ਹਾਂ ਸਹਿਯੋਗੀ ਰਹੀ ਹੈ’।
ਸਮੀਖਿਆ ਕਥਿਤ ਤੌਰ ‘ਤੇ ਦੱਖਣੀ ਅਫ਼ਰੀਕਾ ਵਿੱਚ ਜਨਮੇ ਫਰੰਟ-ਰੋਅਰ ਗੇਵਿਨ ਵੈਨ ਡੇਰ ਬਰਗ ਨਾਲ ਸਬੰਧਿਤ ਹੈ। ਖਿਡਾਰੀ ਵੈਨ ਡੇਰ ਬਰਗ ਨੇ 18 ਦਸੰਬਰ ਨੂੰ ਸਪੇਨ ਵੱਲੋਂ ਆਪਣਾ ਡੈਵਿਊ ਕੀਤੀ ਜਦੋਂ ਸਪੇਨ ਨੇ ਐਮਸਟਰਡਮ ਵਿੱਚ ਰਗਬੀ ਯੂਰਪ ਚੈਂਪੀਅਨਸ਼ਿਪ ਵਿੱਚ ਨੀਦਰਲੈਂਡ ਨੂੰ 52-7 ਨਾਲ ਹਰਾਇਆ ਸੀ, ਜੋ ਵਰਲਡ ਕੱਪ ਕੁਆਲੀਫ਼ਾਇੰਗ ਵਜੋਂ ਵੀ ਉਪਯੋਗੀ ਹੋ ਗਿਆ। ਦੂਜੇ ਹਾਫ਼ ‘ਚ ਬਦਲਿਆ ਗਿਆ ਸੀ ਅਤੇ ਸਕੋਰ ਦੀ ਕੋਸ਼ਿਸ਼ ਕੀਤੀ।
ਵੈਨ ਡੇਰ ਬਰਗ ਨੂੰ 5 ਫਰਵਰੀ ਨੂੰ ਮੁੜ ਦੂਜੇ ਹਾਫ਼ ਵਿੱਚ ਬਦਲਿਆ ਗਿਆ ਸੀ ਜਦੋਂ ਮੈਡਰਿਡ ਵਿੱਚ ਸਪੇਨ ਨੇ ਨੀਦਰਲੈਂਡਜ਼ ਨੂੰ 43-0 ਨਾਲ ਹਰਾਇਆ ਸੀ।
ਵੈਨ ਡੇਰ ਬਰਗ 2018 ਵਿੱਚ ਸਪੇਨ ਆਇਆ ਸੀ ਅਤੇ 18 ਦਸੰਬਰ ਨੂੰ ਆਪਣੇ ਡੈਬਿਊ ਤੋਂ ਪਹਿਲਾਂ ਉਸ ਨੂੰ ਰੈਜ਼ੀਡੈਂਸੀ ਲਈ ਸਪੇਨ ਲਈ ਯੋਗਤਾ ਪੂਰੀ ਕਰਨ ਲਈ ਤਿੰਨ ਸਾਲ ਉੱਥੇ ਰਹਿਣਾ ਪਿਆ ਸੀ। ਪਰ ਕਥਿਤ ਤੌਰ ‘ਤੇ ਉਹ 2019 ਵਿੱਚ ਚਾਰ ਮਹੀਨਿਆਂ ਲਈ ਦੱਖਣੀ ਅਫ਼ਰੀਕਾ ਵਾਪਸ ਪਰਤਿਆ ਸੀ ਅਤੇ 2020 ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਦੁਬਾਰਾ ਉੱਥੇ ਵਾਪਸ ਚਲਾ ਗਿਆ ਸੀ।
ਜੇਕਰ ਸਪੇਨ ਰੈਗੂਲੇਸ਼ਨ 8 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਹ ਨੀਦਰਲੈਂਡਜ਼ ਦੇ ਖ਼ਿਲਾਫ਼ ਜਿੱਤੇ ਗਏ ਘੱਟੋ-ਘੱਟ 10 ਮੁਕਾਬਲੇ ਦੇ ਅੰਕ ਗੁਆ ਸਕਦਾ ਹੈ। ਇਹ ਸਪੇਨ ਨੂੰ ਯੂਰਪੀਅਨ ਕੁਆਲੀਫ਼ਾਇੰਗ ਵਿੱਚ ਦੂਜੇ ਤੋਂ ਚੌਥੇ ਸਥਾਨ ‘ਤੇ ਅਤੇ ਰਗਬੀ ਵਰਲਡ ਕੱਪ ਤੋਂ ਬਾਹਰ ਕਰ ਦੇਵੇਗਾ। ਸਪੇਨ ਦੀ ਬਜਾਏ ਰੋਮਾਨੀਆ ਦੂਜੇ ਸਥਾਨ ਉੱਤੇ ਆ ਜਾਏਗਾ ਅਤੇ ਆਟੋਮੈਟਿਕ ਕੁਆਲੀਫ਼ਾਇੰਗ ਤੱਕ ਪਹੁੰਚ ਸਕਦਾ ਹੈ ਅਤੇ ਪੁਰਤਗਾਲ ਤੀਜੇ ਸਥਾਨ ‘ਤੇ ਰਹਿ ਸਕਦਾ ਹੈ ਅਤੇ ਨਵੰਬਰ ਵਿੱਚ ਵਰਲਡ ਰੀਪੇਚੇਜ ਟੂਰਨਾਮੈਂਟ ਵਿੱਚ ਅੱਗੇ ਵਧ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਹ ਲਗਾਤਾਰ ਦੂਜਾ ਰਗਬੀ ਵਰਲਡ ਕੱਪ ਕੁਆਲੀਫ਼ਾਇੰਗ ਹੈ ਜਿਸ ਵਿੱਚ ਸਪੇਨ ਵਿਵਾਦਾਂ ਵਿੱਚ ਘਿਰ ਗਿਆ ਹੈ। 2018 ‘ਚ ਸਪੇਨ, ਰੋਮਾਨੀਆ ਅਤੇ ਬੈਲਜੀਅਮ ਨੂੰ ਅਯੋਗ ਖਿਡਾਰੀਆਂ ਨੂੰ ਫੀਲਡਿੰਗ ਲਈ ਮਨਜ਼ੂਰੀ ਦਿੱਤੀ ਗਈ ਸੀ ਅਤੇ ਜਿਸ ਦੇ ਕਰਕੇ ਰੂਸ ਨੂੰ ਜਾਪਾਨ ‘ਚ ਹੋਏ 2019 ਵਰਲਡ ਕੱਪ ‘ਚ ਥਾਂ ਮਿਲੀ ਸੀ।