ਦੁਖਦਾਈ ਖ਼ਬਰ: ਰਘਬੀਰ ਸਿੰਘ (ਜੇ.ਪੀ.) ਦੇ ਛੋਟੇ ਭਰਾ ਕੁਲਵਿੰਦਰ ਸਿੰਘ ਕਿੰਦਾ ਦਾ ਦੇਹਾਂਤ

ਪਾਪਾਟੋਏਟੋਏ (ਆਕਲੈਂਡ), 9 ਅਪ੍ਰੈਲ – ਭਾਈਚਾਰੇ ਲਈ ਦੁੱਖ ਭਰੀ ਖ਼ਬਰ ਹੈ ਕਿ ਪਾਪਾਟੋਏਟੋਏ ਵਿਖੇ ਰਹਿੰਦੇ ਸ. ਕੁਲਵਿੰਦਰ ਸਿੰਘ ਕਿੰਦਾ (48) ਜੋ ਅੱਜ ਤੜਕੇ ਸਵੇਰ 2.00 ਵਜੇ ਦੇ ਲਗਭਗ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪਰਿਵਾਰ ਨੂੰ ਅਲਵਿਦਾ ਕਹਿ ਗਏ। ਉਹ ਸ. ਰਘਬੀਰ ਸਿੰਘ (ਜੇ.ਪੀ.) ਦੇ ਛੋਟੇ ਭਰਾ ਸਨ ਅਤੇ 1995 ਤੋਂ ਇੱਥੇ ਰਹਿ ਰਹੇ ਸਨ।
ਸ. ਕੁਲਵਿੰਦਰ ਸਿੰਘ ਕਿੰਦਾ ਕੁੱਝ ਦਿਨ ਪਹਿਲਾ ਹੀ ਬਿਮਾਰ ਹੋਏ ਸਨ ਤੇ ਮਿਡਲਮੋਰ ਹਸਪਤਾਲ ਦਾਖਲ ਸਨ। ਉਨ੍ਹਾਂ ਨੇ ਮਿਡਲਮੋਰ ਹਸਪਤਾਲ ਵਿਖੇ ਹੀ ਆਪਣਾ ਆਖ਼ਰੀ ਸੁਆਸ ਲਿਆ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।
‘ਕੂਕ ਪੰਜਾਬੀ ਸਮਾਚਾਰ’ ਵੱਲੋਂ ਸ. ਕੁਲਵਿੰਦਰ ਸਿੰਘ ਕਿੰਦਾ ਦੇ ਅਚਾਨਕ ਸੰਸਾਰ ਤੋਂ ਚੱਲੇ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਕੂਕ ਪੰਜਾਬੀ ਸਮਾਚਾਰ ਵਿੱਚ ਸ. ਕੁਲਵਿੰਦਰ ਸਿੰਘ ਕਿੰਦਾ ਦੀਆਂ ਲਿਖੀਆਂ ਕਵਿਤਾਵਾਂ ਵੀ ਛਪ ਦੀਆਂ ਰਹੀਆਂ ਸਨ ਅਤੇ ਕੂਕ ਪੰਜਾਬੀ ਸਮਾਚਾਰ ਦੇ ਪਰਿਵਾਰ ਨਾਲ ਉਨ੍ਹਾਂ ਦਾ ਨੇੜਲਾ ਰਿਸ਼ਤਾ ਰਿਹਾ ਹੈ।