ਸ. ਤਪਿੰਦਰ ਸਿੰਘ ਸੋਖੀ ਨੇ ‘ਆਸਟਰੇਲੀਅਨ ਮਾਸਟਰਜ਼ ਗੇਮਜ਼ 2022’ ਵਿੱਚ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ

ਪਰਥ (ਆਸਟਰੇਲੀਆ), 1 ਮਈ – ਇੱਥੇ 23 ਅਪ੍ਰੈਲ ਤੋਂ 30 ਅਪ੍ਰੈਲ ਤੱਕ ਹੋਈਆਂ ’18ਵੀਆਂ ਆਸਟਰੇਲੀਅਨ ਮਾਸਟਰਜ਼ ਗੇਮਜ਼ 2022′ ਵਿੱਚ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਤੋਂ ਸ. ਤਪਿੰਦਰ ਸਿੰਘ ਸੋਖੀ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਕੁੱਲ 8 ਤਗਮੇ ਜਿੱਤੇ, ਜਿਸ ਵਿੱਚ 5 ਚਾਂਦੀ ਅਤੇ 3 ਕਾਂਸੀ ਦੇ ਤਗਮੇ ਸ਼ਾਮਲ ਹਨ। ਸ. ਤਪਿੰਦਰ ਸਿੰਘ ਸੋਖੀ ਨੇ ਦੱਸਿਆ ਕਿ ਉਨ੍ਹਾਂ ਨੇ ਖੇਡਾਂ ਦੇ 65 ਤੋਂ 69 ਸਾਲ ਉਮਰ ਵਰਗ ਦੀਆਂ ਖੇਡਾਂ ਵਿੱਚ ਭਾਗ ਲਿਆ।
ਸ. ਤਪਿੰਦਰ ਸਿੰਘ ਸੋਖੀ ਦੀਆਂ ਖੇਡਾਂ ਤੇ ਉਸ ਵਿੱਚ ਜਿੱਤੇ ਤਗਮਿਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ :-
1. ਪੈਨਟਾਥਲੋਨ ਥ੍ਰੋਅ : ਚਾਂਦੀ ਦਾ ਤਗਮਾ
2. ਜੈਵਲਿਨ ਥ੍ਰੋਅ : ਚਾਂਦੀ ਦਾ ਤਗਮਾ
3. ਲੌਂਗ ਜੰਪ : ਚਾਂਦੀ ਦਾ ਤਗਮਾ
4. ਹਾਈ ਜੰਪ : ਚਾਂਦੀ ਦਾ ਤਗਮਾ
5. ਟ੍ਰਿਪਲ ਜੰਪ : ਚਾਂਦੀ ਦਾ ਤਗਮਾ
6. ਵੇਟ ਥ੍ਰੋਅ : ਕਾਂਸੀ ਦਾ ਤਗਮਾ
7. ਸ਼ਾਟ ਪੁੱਟ : ਕਾਂਸੀ ਦਾ ਤਗਮਾ
8. ਹੈਮਰ ਥ੍ਰੋਅ : ਕਾਂਸੀ ਦਾ ਤਗਮਾ