ਟਾਕਾਨੀਨੀ (ਆਕਲੈਂਡ), 7 ਮਈ – ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਟਾਕਾਨੀਨੀ ਵਿਖੇ ਸੁਪਰੀਮ ਸਿੱਖ ਸੋਸਾਇਟੀ ਦੇ ਪ੍ਰਬੰਧ ਅਧੀਨ ਚੱਲਦੇ ਪੰਜਾਬੀ ਹੈਰੀਟੇਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ।
ਸ. ਦਲਜੀਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ 575 ਦੇ ਕਰੀਬ ਬੱਚੇ ਹਨ ਪਰ ਕੋਵਿਡ -19 ਤੋਂ ਬਾਅਦ 464 ਬੱਚੇ ਪਿਛਲੇ ਸ਼ਨੀਵਾਰ ਇਮਤਿਹਾਨ ਵਿੱਚ ਬੈਠੇ ਸਨ। ਉਨ੍ਹਾਂ ਬੱਚਿਆ ਦੇ ਅੱਜ ਨਤੀਜੇ ਆਏ ਹਨ ਅਤੇ ਉਨ੍ਹਾਂ ਵਿੱਚੋਂ ਜਿਨ੍ਹਾਂ ਨੇ ਮਲਾਂ ਮਾਰੀਆਂ ਹਨ, ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਵੇਲੇ 16 ਬੱਚੇ ਹਨ ਜਿਨ੍ਹਾਂ ਨੇ 8ਵੀਂ ਕਲਾਮ ਪਾਸ ਕਰਕੇ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਹੈ।
ਸ. ਦਲਜੀਤ ਸਿੰਘ ਜੀ ਨੇ ਦੱਸਿਆ ਕਿ ਇਸ ਵੇਲੇ ਸਕੂਲ ਵਿੱਚ ਕੁੱਲ 18 ਕਲਾਸਾਂ, 26 ਸਟਾਫ਼ ਮੈਂਬਰ, ਸਕੂਲ ਦਾ ਪ੍ਰਬੰਧ ਚਲਾ ਰਹੇ ਹਨ ਅਤੇ ਸਰਦਾਰਨੀ ਮਨਦੀਪ ਕੌਰ ਮਿਨਹਾਸ ਸਕੂਲ ਦੀ ਪ੍ਰੈਜ਼ੀਡੈਂਟ ਹਨ, ਉਨ੍ਹਾਂ ਦੇ ਨਾਲ ਬੀਬੀ ਜਸਬੀਰ ਕੌਰ ਜਿਨ੍ਹਾਂ ਨੇ 1989 ਵਿੱਚ ਸਕੂਲ ਸ਼ੁਰੂ ਕੀਤਾ ਸੀ ਉਹ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪ੍ਰਿੰਸੀਪਲ ਚਲਦੇ ਆ ਰਹੇ ਹਨ। ਬੀਬੀ ਅਮਰਜੀਤ ਕੌਰ ਕੋਆਰਡੀਨੇਟਰ ਹਨ।
ਸ. ਦਲਜੀਤ ਸਿੰਘ ਜੀ ਨੇ ਦੱਸਿਆ ਕਿ ਸਕੂਲ ਦੀ ਐਨਰੋਲਮੈਂਟ ਯਾਨੀ ਕੇ ਦਾਖ਼ਲਾ ਪ੍ਰਕਿਰਿਆ ਹਰ ਸ਼ਨੀਵਾਰ ਨੂੰ 1.30 ਵਜੇ ਤੋਂ ਸ਼ੁਰੂ ਹੁੰਦੀ ਹੈ। ਸਕੂਲ 2.00 ਤੋਂ ਲੈ ਕੇ ਸ਼ਾਮੀ 5.00 ਵਜੇ ਤੱਕ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਗੁਰਦੁਆਰਾ ਸਾਹਿਬ ਵਿੱਚ ਥਾਂ ਨਹੀਂ ਬਣ ਰਹੀ ਸੀ, ਸੋ ਹਾਲ ਦੀ ਘੜੀ 6 ਕਮਰੇ ਚੁਕਵੇਂ ਹੋਰ ਤਿਆਰ ਹੋ ਰਹੇ ਹਨ, ਤਾਂ ਜੋ ਬੱਚਿਆਂ ਨੂੰ ਸਹੀ ਪ੍ਰਬੰਧ ਮਿਲ ਸੱਕੇ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਬਿਲਡਿੰਗ ਦਾ ਰਿਸੋਰਸ ਕਨਸੈਂਟ ਦਾਖ਼ਲ ਹੋਣ ਦੇ ਆਖ਼ਰੀ ਪਲਾਂ ਵਿੱਚ ਹਨ ਅਤੇ ਜਿਸ ਉੱਤੇ ਬਾਅਦ ਵਿੱਚ ਵੱਡਾ ਖ਼ਰਚਾ ਵੀ ਆਉਣਾ ਹੈ ਪਰ ਬੱਚਿਆਂ ਦੀ ਸਹੂਲਤ ਵਾਸਤੇ ਇਹ ਬਹੁਤ ਜ਼ਰੂਰੀ ਹੈ।
Home Page ਪੰਜਾਬੀ ਹੈਰੀਟੇਜ ਸਕੂਲ ਟਾਕਾਨੀਨੀ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਹੋਇਆ