ਐਡੀਲੇਡ, 18 ਮਈ – ਆਸਟਰੇਲੀਅਨ ਸਵਿਮਿੰਗ ਚੈਂਪੀਅਨਸ਼ਿਪ ਵਿੱਚ ਆਸਟਰੇਲੀਆ ਦੇ ਪੌਪ ਸਟਾਰ ਕੋਡੀ ਸਿੰਪਸਨ ਨੇ ਸਵਿਮਿੰਗ ‘ਚ ਆਪਣੇ ਸੁਪਨੇ ਨੂੰ ਇੱਕ ਹਕੀਕਤ ਵਿੱਚ ਬਦਲਿਆ ਹੈ। ਪੌਪ ਸਟਾਰ ਨੇ ਇਸ ਸਾਲ ਵਰਲਡ ਚੈਂਪੀਅਨਸ਼ਿਪ ਅਤੇ 2022 ਕਾਮਨਵੈਲਥ ਗੇਮਜ਼ ਦੇ ਲਈ ਆਸਟਰੇਲੀਅਨ ਟੀਮ ਲਈ ਕੁਆਲੀਫ਼ਾਈ ਕਰਕੇ ਸਵਿਮਿੰਗ ਵਿੱਚ ਆਪਣੀ ਸ਼ਾਨਦਾਰ ਤਬਦੀਲੀ ਜਾਰੀ ਰੱਖੀ ਹੈ।
ਸਿੰਪਸਨ ਆਸਟਰੇਲੀਅਨ ਸਵਿਮਿੰਗ ਚੈਂਪੀਅਨਸ਼ਿਪ ਵਿੱਚ 18 ਮਈ ਦਿਨ ਬੁੱਧਵਾਰ ਰਾਤ ਨੂੰ 100 ਮੀਟਰ ਬਟਰਫਲਾਈ ਦੇ ਫਾਈਨਲ ਮੁਕਾਬਲੇ ਵਿੱਚ ਤੀਜੇ ਸਥਾਨ ‘ਤੇ ਰਿਹਾ, ਜੋ ਇਸ ਸਾਲ ਵਰਲਡ ਸਵਿਮਿੰਗ ਕੈਲੰਡਰ ‘ਤੇ ਦੋ ਪ੍ਰਮੁੱਖ ਮੁਕਾਬਲਿਆਂ ਲਈ ਟ੍ਰਾਇਲ ਦੇ ਰੂਪ ਵਿੱਚ ਦੁੱਗਣਾ ਰਿਹਾ ਹੈ।
ਫਾਈਨਲ ਮੁਕਾਬਲੇ ਵਿੱਚ ਸਿੰਪਸਨ ਨੇ 51.96 ਦਾ ਸਮੇਂ ਕੱਢਿਆ, ਜੋ ਉਸ ਦੀ ਸਵੇਰ ਦੀ ਹੀਟ ਦੇ ਸਮੇਂ ਨਾਲੋਂ ਮਾਮੂਲੀ ਹੌਲੀ ਸੀ ਪਰ ਉਹ ਚੋਟੀ ਦੇ ਤਿੰਨ ਸਥਾਨਾਂ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਿਹਾ, ਜਿਸ ਨਾਲ ਉਹ ਬਰਮਿੰਘਮ ਵਿੱਚ ਇਸੇ ਸਾਲ ਹੋਣ ਵਾਲੀਆਂ ਕਾਮਨਵੈਲਥ ਗੇਮਜ਼ ਲਈ ਆਪਣੇ ਆਪ ਕੁਆਲੀਫ਼ਾਈ ਕਰ ਗਿਆ।
ਜ਼ਿਕਰਯੋਗ ਹੈ ਕਿ 25 ਸਾਲਾ ਦੇ ਸਿੰਪਸਨ ਨੇ 2010 ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਜਦੋਂ ਉਸ ਨੇ ਆਪਣਾ ਪਹਿਲਾ ਸਿੰਗਲ ਟ੍ਰੇਕ ਗੀਤ “iYiYi” ਰਿਲੀਜ਼ ਕੀਤਾ, ਜਿਸ ਵਿੱਚ ਅਮਰੀਕੀ ਰੈਪਰ ਫਲੋ ਰੀਡਾ ਸੀ। ਉਸ ਨੇ ਚਾਰ ਸਟੂਡੀਓ ਐਲਬਮਾਂ ਰਿਕਾਰਡ ਕੀਤੀਆਂ ਹਨ ਅਤੇ ਉਹ 2014 ਵਿੱਚ ਡਾਂਸਿੰਗ ਵਿਦ ਦਿ ਸਟਾਰਸ ਦੇ ਯੂਐੱਸ ਵਰਜਣ ਵਿੱਚ ਵਿਖਾਈ ਦਿੱਤਾ ਸੀ।
ਮੁਕਾਬਲੇ ‘ਚ ਸਿੰਪਸਨ ਦਾ ਸਮਾਂ ਠੀਕ 51.96 ਦੇ FINA ਕੁਆਲੀਫ਼ਾਇੰਗ ਮਾਰਕ ‘ਤੇ ਰਿਹਾ, ਜਿਸ ਦਾ ਮਤਲਬ ਹੈ ਕਿ ਉਹ ਬੁਡਾਪੇਸਟ ‘ਚ ਹੋਣ ਵਾਲੇ ਵਰਲਡ ਚੈਂਪੀਅਨਸ਼ਿਪ ਦੇ ਲਈ ਵੀ ਜਾ ਰਿਹਾ ਹੈ। ਆਸਟਰੇਲੀਆ ਦੇ ਰਿਕਾਰਡ ਧਾਰਕ ਮੈਥਿਊ ਟੈਂਪਲ ਨੇ 51.50 ਸਮੇਂ ‘ਚ ਦੌੜ ਜਿੱਤ ਕੇ ਪਹਿਲਾ ਸਥਾਨ ਹਾਸਿਲ ਕੀਤਾ, ਜਦੋਂ ਕਿ ਉਲੰਪਿਕ ‘ਚ 100 ਮੀਟਰ ਫ੍ਰੀਸਟਾਈਲ ਚੈਂਪੀਅਨ ਕਾਇਲ ਚੈਲਮਰਸ 51.67 ਦੇ ਸਮੇਂ ਨਾਲ ਦੂਜੇ ਸਥਾਨ ‘ਤੇ ਰਹੇ।
Home Page ਕਾਮਨਵੈਲਥ ਗੇਮਜ਼: ਪੌਪ ਸਟਾਰ ਕੋਡੀ ਸਿੰਪਸਨ ਨੇ ਵਰਲਡ ਚੈਂਪੀਅਨਸ਼ਿਪ ਅਤੇ ਕਾਮਨਵੈਲਥ ਗੇਮਜ਼...