ਬਰਸੇਲਸ, 18 ਮਈ – ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਜਨਰਲ ਸਕੱਤਰ ਜੇਂਸ ਸਟੋਲਟਨਬਰਗ ਨੇ ਬੁੱਧਵਾਰ ਨੂੰ ਕਿਹਾ ਕਿ ਫਿਨਲੈਂਡ ਅਤੇ ਸਵੀਡਨ ਨੇ ਨਾਟੋ ਵਿੱਚ ਸ਼ਾਮਿਲ ਹੋਣ ਲਈ ਅਧਿਕਾਰਤ ਤੌਰ ‘ਤੇ ਅਰਜ਼ੀ ਪੱਤਰ ਦਿੱਤਾ ਹੈ। ਦੋਵੇਂ ਦੇਸ਼ਾਂ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਨਾਲ ਵਧੀ ਚਿੰਤਾਵਾਂ ਦੇ ਵਿੱਚ ਸਭ ਤੋਂ ਵੱਡੇ ਫ਼ੌਜੀ ਗੱਠਜੋੜ ਵਿੱਚ ਸ਼ਾਮਿਲ ਹੋਣ ਲਈ ਇਹ ਕਦਮ ਚੁੱਕਿਆ ਹੈ। ਸਟੋਲਟਨਬਰਗ ਨੇ ਦੋ ਨਾਰਡਿਕ ਦੇਸ਼ਾਂ ਦੇ ਰਾਜਦੂਤਾਂ ਵੱਲੋਂ ਅਰਜ਼ੀ ਪ੍ਰਾਪਤ ਕਰਨ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ, ‘ਮੈਂ ਨਾਟੋ ਵਿੱਚ ਸ਼ਾਮਿਲ ਹੋਣ ਦੇ ਫਿਨਲੈਂਡ ਅਤੇ ਸਵੀਡਨ ਦੀ ਬੇਨਤੀ ਦਾ ਸਵਾਗਤ ਕਰਦਾ ਹਾਂ। ਤੁਸੀਂ ਸਾਡੇ ਨੇੜਲੇ ਸਾਂਝੀਦਾਰ ਹੋ’।
ਹੁਣ ਇਸ ਅਰਜ਼ੀ ਨੂੰ ਘੱਟ ਤੋਂ ਘੱਟ 30 ਮੈਂਬਰ ਦੇਸ਼ਾਂ ਦੀ ਮਨਜ਼ੂਰੀ ਮਿਲਣਾ ਜ਼ਰੂਰੀ ਹੈ। ਪੂਰੀ ਪਰਿਕ੍ਰੀਆ ਵਿੱਚ ਦੋ ਹਫ਼ਤੇ ਦਾ ਵਕਤ ਲੱਗ ਸਕਦਾ ਹੈ, ਹਾਲਾਂਕਿ ਤੁਰਕੀ ਦੇ ਰਾਸ਼ਟਰਪਤੀ ਰਜਬ ਤਇਬ ਏਰਦੋਗਨ ਫਿਨਲੈਂਡ ਅਤੇ ਸਵੀਡਨ ਨੂੰ ਨਾਟੋ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਇਤਰਾਜ਼ ਜਤਾ ਚੁੱਕੇ ਹਨ। ਜੇਕਰ ਇਤਰਾਜ਼ਾਂ ਨੂੰ ਦੂਰ ਕਰ ਲਿਆ ਗਿਆ ਅਤੇ ਗੱਲਬਾਤ ਅੱਗੇ ਵੱਧ ਦੀ ਹੈ ਤਾਂ ਦੋਵੇਂ ਦੇਸ਼ ਕੁੱਝ ਹੀ ਮਹੀਨਿਆਂ ਵਿੱਚ ਨਾਟੋ ‘ਚ ਸ਼ਾਮਿਲ ਹੋ ਜਾਣਗੇ। ਇਸ ਪੂਰੀ ਪਰਿਕ੍ਰੀਆ ਵਿੱਚ ਆਮ ਤੌਰ ‘ਤੇ 8 ਤੋਂ 12 ਮਹੀਨਿਆਂ ਦਾ ਵਕਤ ਲੱਗਦਾ ਹੈ, ਪਰ ਨਾਟੋ ਇਸ ਨੂੰ ਛੇਤੀ ਪੂਰੀ ਕਰਨਾ ਚਾਹੁੰਦਾ ਹੈ। ਧਿਆਨਯੋਗ ਹੈ ਕਿ 24 ਫਰਵਰੀ ਨੂੰ ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਬਾਅਦ ਤੋਂ ਸਵੀਡਨ ਅਤੇ ਫਿਨਲੈਂਡ ਵਿੱਚ ਨਾਟੋ ‘ਚ ਸ਼ਾਮਿਲ ਹੋਣ ਉੱਤੇ ਆਮ ਰਾਏ ਬਣੀ ਹੈ।
Home Page ਫਿਨਲੈਂਡ ਤੇ ਸਵੀਡਨ ਨੇ NATO ਦੀ ਮੈਂਬਰੀ ਲਈ ਅਰਜ਼ੀ ਦਿੱਤੀ