ਅਮਰੀਕਾ ਸਕੂਲ ਸ਼ੂਟਿੰਗ: 19 ਬੱਚਿਆਂ ਸਣੇ 21 ਦੀ ਮੌਤ

ਟੈਕਸਾਸ, 25 ਮਈ – ਅਮਰੀਕਾ ਦੇ ਟੈਕਸਾਸ ਦੇ ਉਵਾਲਡੇ ਵਿੱਚ ਇੱਕ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੀ ਦੁਖਦਾਈ ਘਟਨਾ ਵਾਪਰੀ। ਇੱਕ 18 ਸਾਲਾ ਬੰਦੂਕਧਾਰੀ ਨੇ ਮੰਗਲਵਾਰ (ਬੁੱਧਵਾਰ NZT) ਨੂੰ ਇੱਕ ਯੂਐੱਸ ਐਲੀਮੈਂਟਰੀ ਸਕੂਲ ਵਿੱਚ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਘੱਟੋ-ਘੱਟ 19 ਬੱਚਿਆਂ ਦੀ ਮੌਤ ਹੋ ਗਈ ਜਦੋਂ ਹਮਲਾਵਰ ਕਲਾਸ-ਰੂਮ ਤੋਂ ਕਲਾਸ-ਰੂਮ ਵਿੱਚ ਜਾ ਰਿਹਾ ਸੀ। ਹਮਲਾਵਰ ਨੂੰ ਲਾਅ ਇਨਫੋਰਸਮੈਂਟ ਨੇ ਮਾਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਦੋ ਬਾਲਗ ਵੀ ਸ਼ਾਮਲ ਹਨ। ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ ਦੋਵਾਂ ਵਿੱਚੋਂ ਇੱਕ ਅਧਿਆਪਕ ਸੀ।
ਇਸ ਘਟਨਾ ਉੱਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਦੁੱਖ ਜਤਾਇਆ ਹੈ। ਦੇਸ਼ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਹੁਣ ਐਕਸ਼ਨ ਲੈਣ ਦਾ ਸਮਾਂ ਆ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਕਿਉਂਕਿ ਉਹ ਟੈਕਸਾਸ ਦੇ ਉਵਾਲਡੇ ਵਿੱਚ ਐਲੀਮੈਂਟਰੀ ਸਕੂਲ ਵਿੱਚ ਵਾਪਰੀ ਇਸ ਗੋਲੀਬਾਰੀ ਤੋਂ ਡੂੰਘੇ ਸਦਮੇ ਅਤੇ ਦੁਖੀ ਹਨ। ਜ਼ਿਕਰਯੋਗ ਹੈ ਕਿ ਇਹ ਖ਼ਾਸ ਤੌਰ ‘ਤੇ ਦਿਲ ਦਹਿਲਾਉਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਪੀੜਤ ਬੱਚੇ ਹਨ। ਸਕੂਲ ਅੰਦਰ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।