ਆਕਲੈਂਡ ਹਾਈ ਕੋਰਟ ਨੇ ਹਰਨੇਕ ਮਾਮਲੇ ‘ਚ ਜਸਪਾਲ ਸਿੰਘ ਨੂੰ 5 ਸਾਲ ਤੇ 3 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ

ਆਕਲੈਂਡ, 26 ਮਈ – ਆਕਲੈਂਡ ਹਾਈ ਕੋਰਟ ਨੇ ਰੇਡੀਓ ਹੋਸਟ ਉੱਤੇ ਕਰੀਬੀ ਘਾਤਕ ਹਮਲੇ ‘ਚ ਹਿੱਸਾ ਲੈਣ ਦੇ ਕਥਿਤ ਧਾਰਮਿਕ ਕੱਟੜਪੰਥੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਦੋਸ਼ੀ ਨੂੰ 5 ਸਾਲ ਅਤੇ 3 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜਿਸ ਦੌਰਾਨ ਰੇਡੀਓ ਹੋਸਟ ਨੂੰ ਉਸ ਦੇ ਦੱਖਣੀ ਆਕਲੈਂਡ ਦੇ ਘਰ ਦੇ ਡਰਾਈਵਵੇਅ ਵਿੱਚ ਤੇਜ਼ ਧਾਰ ਹਥਿਆਰਾਂ ਨਾਲ ਲਗਭਗ 40 ਵਾਰ ਕੀਤੇ ਗਏ ਸੀ।
ਇਸ ਮਾਮਲੇ ਵਿੱਚ ਆਕਲੈਂਡ ਹਾਈ ਕੋਰਟ ਦੇ ਜੱਜ ਜੈਫਰੀ ਵੈਨਿੰਗ ਨੇ ਜਸਪਾਲ ਸਿੰਘ (41) ਨੂੰ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਮੰਨਿਆ, ਇਸ ਘਟਨਾ ਬਾਰੇ ਸਰਕਾਰੀ ਵਕੀਲਾਂ ਨੇ ਕਿਹਾ ਕਿ ਧਾਰਮਿਕ ਸੰਪਰਦਾਇਕ ਉਤਸ਼ਾਹ ਤੋਂ ਪ੍ਰੇਰਿਤ ਸੀ, ਜਿਸ ਕਾਰਣ ਇਹ ਘਟਨਾ ਵਾਪਰੀ। ਜਸਪਾਲ ਉੱਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
ਆਕਲੈਂਡ ਹਾਈ ਕੋਰਟ ਵਿੱਚ ਅੱਜ ਸਜ਼ਾ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲਾਂ ਨੇ ਕਿਹਾ ਕਿ ਬਚਾਅ ਪੱਖ ਨੇ ਹਮਲੇ ਦੌਰਾਨ ਜਸਪਾਲ ਸਿੰਘ ਦੇ ਸੱਟ ਲੱਗਣ ਕਾਰਣ ਚਾਕੂ ਛੁੱਟ ਗਿਆ ਸੀ ਅਤੇ ਜਿਸ ਨਾਲ ਉਸ ਦਾ ਡੀਐਨਏ ਘਟਨਾ ਸਥਾਨ ‘ਤੇ ਹੀ ਰਹਿ ਗਿਆ।
ਰੇਡੀਓ ਹੋਸਟ ਸ. ਹਰਨੇਕ ਸਿੰਘ (53) ਜੋ ਰੇਡੀਓ ਵਿਰਸਾ ‘ਤੇ ਆਕਲੈਂਡ ਸਿੱਖ ਭਾਈਚਾਰੇ ਵਿੱਚ ਧਾਰਮਿਕ ਅਤੇ ਸਭਿਆਚਾਰਕ ਮੁੱਦਿਆਂ ‘ਤੇ ਚਰਚਾ ਕਰਦਾ ਹੈ। ਉਸ ਨੂੰ 23 ਦਸੰਬਰ, 2020 ਦੀ ਰਾਤ ਨੂੰ ਉਸ ਦੇ ਵਾਟਲ ਡਾਊਨ ਡਰਾਈਵਵੇਅ ਵਿੱਚ ਚਾਕੂ ਮਾਰੇ ਗਏ ਸੀ, ਜਦੋਂ ਕਥਿਤ ਹਮਲਾਵਰਾਂ ਦੇ ਇੱਕ ਸਮੂਹ ਨੇ ਗੁਰਦੁਆਰੇ ਤੋਂ ਘਰ ਤੱਕ ਉਸ ਦਾ ਪਿੱਛਾ ਕੀਤਾ ਸੀ।
ਸ. ਹਰਨੇਕ ਸਿੰਘ ਦੇ ਧਾਰਮਿਕ ਰੇਡੀਓ ਪ੍ਰੋਗਰਾਮਾਂ ਨੂੰ ਲੈ ਕੇ ਕਈ ਵਾਰ ਕਮਿਊਨਿਟੀ ਵਿੱਚ ਚਰਚਾ ਹੁੰਦੀ ਰਹੀ ਹੈ। ਪਰ ਮਾਣਯੋਗ ਜੱਜ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਅਜਿਹੇ ਹਮਲਿਆਂ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਹਮਲੇ ਨਾਲ ਸਬੰਧਿਤ ਬਾਕੀਆਂ ਉੱਤੇ ਅਦਾਲਤੀ ਕਾਰਵਾਈ ਚੱਲਣੀ ਅਜੇ ਬਾਕੀ ਹੈ।