ਲੇਬਰ ਐਮਪੀ ਵਾਨੁਸ਼ੀ, ਲਿਸਟ ਐਮਪੀ ਇਬਰਾਹੀਮ ਅਤੇ ਲਿਸਟ ਐਮਪੀ ਨਾਈਸੀ ਨੇ ਬਜਟ ਬਾਰੇ ਸਰਕਾਰ ਦਾ ਦ੍ਰਿਸ਼ਟੀਕੋਣ ਬਿਆਨਿਆਂ

ਲਿਸਟ ਐਮਪੀ ਨਾਈਸੀ ਚੇਨ, ਐਮਪੀ ਵਾਨੁਸ਼ੀ ਵਾਲਟਰਸ ਅਤੇ ਲਿਸਟ ਐਮਪੀ ਇਬਰਾਹੀਮ ਓਮੇਰ

ਆਕਲੈਂਡ, 27 ਮਈ – ਸੱਤਾਧਾਰੀ ਲੇਬਰ ਪਾਰਟੀ ਦੇ ਨੈਲਸਨ ਸਟ੍ਰੀਟ, ਓਨੀਹੰਗਾ ਸਥਿਤ ਲੇਬਰ ਐਥਨਿਕ ਕੋਕਸ ਆਫ਼ਿਸ ਵਿਖੇ ਪੋਸਟ ਬਜਟ ਮੀਡੀਆ ਬ੍ਰੀਫਿੰਗ ਵਿੱਚ ਐਥਨਿਕ ਮੀਡੀਆ ਕਰਮੀਆਂ ਨਾਲ ਬਜਟ 2022-23 ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਸਵਾਲਾਂ ਦੇ ਜਵਾਬ ਦਿੱਤੇ।
ਇਸ ਮੌਕੇ ਅੱਪਰ ਹਾਰਬਰ ਤੋਂ ਐਮਪੀ ਵਾਨੁਸ਼ੀ ਵਾਲਟਰਸ, ਲਿਸਟ ਐਮਪੀ ਇਬਰਾਹੀਮ ਓਮੇਰ ਅਤੇ ਲਿਸਟ ਐਮਪੀ ਨਾਈਸੀ ਚੇਨ ਨੇ ਕਿਹਾ ਕਿ ਲੇਬਰ ਸਰਕਾਰ ਨੇ ਬਜਟ ਵਿੱਚ ਹਰ ਖੇਤਰ ਅਤੇ ਹਰ ਵਰਗ ਦਾ ਧਿਆਨ ਰੱਖਦੇ ਹੋਏ ਬਜਟ ਤਿਆਰ ਕੀਤਾ ਹੈ, ਜਿਸ ਵਿੱਚ ਵਪਾਰ, ਸਿਹਤ ਸੇਵਾਵਾਂ, ਵੱਧ ਦੀ ਮਹਿੰਗਾਈ, ਰਹਿਣ ਸਹਿਣ ਦੇ ਖ਼ਰਚਿਆਂ ‘ਚ ਵਾਧਾ, ਕ੍ਰਾਈਮ ‘ਤੇ ਕਾਬੂ ਪਾਉਣ ਲਈ ਪੁਲਿਸਿੰਗ ਲਈ ਜਿੱਥੇ ਬਜਟ ‘ਚ ਵਾਧਾ ਕੀਤਾ ਹੈ ਉੱਥੇ ਹੀ ਪੁਲਿਸ ਕਰਮੀਆਂ ਦੀ ਗਿਣਤੀ ਵਧਾਉਣ ਦੀ ਗੱਲ ਕਹਿ ਹੈ। ਐਮਪੀ ਵਾਨੁਸ਼ੀ ਵਾਲਟਰਸ ਨੇ ਬਜਟ ਦੇ ਹਰ ਪਹਿਲੂ ‘ਤੇ ਗੱਲ ਕੀਤੀ, ਉੱਥੇ ਹੀ ਲਿਸਟ ਐਮਪੀ ਇਬਰਾਹਿਮ ਓਮੇਰ ਕੋਵਿਡ -19 ਅਤੇ ਰੂਸ-ਯੂਕਰੇ ਜੁੱਧ ਦੇ ਪੈ ਰਹੇ ਪ੍ਰਭਾਵਾਂ ਨੂੰ ਨਜਿੱਠਣ ਲਈ ਬਜਟ ‘ਚ ਸਰਕਾਰ ਦੇ ਨਜ਼ਰੀਏ ਨੂੰ ਪੇਸ਼ ਕੀਤਾ। ਜਦੋਂ ਕਿ ਲਿਸਟ ਐਮਪੀ ਨਾਈਸੀ ਚੇਨ ਬਜਟ ‘ਚ ਸਾਇੰਸ, ਐਵੀਏਸ਼ਨ, ਟੂਰਿਜ਼ਮ ਦੇ ਨਾਲ ਹੋਰ ਮੁੱਦਿਆਂ ਵਿੱਚ ਸਰਕਾਰੀ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਗੱਲ ਕੀਤੀ।