ਲੇਖਕ: ਡਾ. ਨੌਰੰਗ ਸਿੰਘ ਮਾਂਗਟ, ਜਿਨ੍ਹਾਂ ਵੱਲੋਂ ਸਥਾਪਿਤ ਕੀਤੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ) ਵਿੱਚ ਦੋ ਸੌ (੨੦੦) ਦੇ ਕਰੀਬ ਅਪਾਹਜ, ਨੇਤਰਹੀਣ, ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ., ਕੈਂਸਰ ਆਦਿ ਨਾਲ ਪੀੜਤ ਅਤੇ ਦਿਮਾਗ਼ੀ ਸੰਤੁਲਨ ਗੁਆ ਚੁੱਕੇ ਲਾਵਾਰਸ-ਬੇਘਰ ਮਰੀਜ਼ ਰਹਿੰਦੇ ਹਨ। ਇੰਡੀਆ (ਵਟਸਅੱਪ): 95018-42506, ਕੈਨੇਡਾ : 403-401-8787
ਦਰਵੇਸ਼ ਦੀ ਪੁਕਾਰ
ਬੈਂਤ (20+20 = ਚਾਲੀ ਮਾਤਰਾਂ):
ਜੀਣਾ ਹੁਕਮੇ ਦੀਨਤਾ ਦਾਨ ਦੇਵੀਂ, ਸ਼ਾਂਤ ਸਹਿਜ ਤੇਰੇ ਗੁਣ ਗਾਈ ਜਾਵਾਂ ।
ਮੂਲ ਦਇਆ ਏ ਧਰਮ ਦਾ ਕਹੇ ਬਾਣੀ, ਰੋਜ਼ ਪਰਉਪਕਾਰ ਕਮਾਈ ਜਾਵਾਂ ।
ਤੱਕਾਂ ਜੋਤ ਸੋਇ ਵਿੱਚ ਸਾਰਿਆਂ ਦੇ, ਸੇਵਾ ਕਰਦਾ ਸ਼ੁਕਰ ਮਨਾਈ ਜਾਵਾਂ ।
ਦਰਦਵੰਦ ਕੋ ਝੂਰਦਾ ਨਜ਼ਰ ਆਵੇ, ਖੋਜ ਮਰਮ, ਦਾਰੂ ਮੈਂ ਲਾਈ ਜਾਵਾਂ ।
ਜੇੜ੍ਹੇ ਬਾਗ਼ ਖ਼ਿਜ਼ਾਂ ਨੇ ਲਾਏ ਡੇਰੇ, ਬਾਗ਼ੇ ਓਸ ਬਹਾਰ ਲਿਆਈ ਜਾਵਾਂ ।
ਜੇਹੜੇ ਜਿਗਰ ਪਸਾਰੇ ਪੈਰ ਨ੍ਹੇਰੇ, ਓਸ ਜੀਅੜੇ ਨੋ ਰੁਸ਼ਨਾਈ ਜਾਵਾਂ ।
ਮੇਘ ਬਰਸੇ ਮੇਹਰ ਦਾ ਅਰਸ਼ਾਂ ਚੋਂ, ਮਿੱਠੀ ਮਾਖਿਓਂ ਟਹਿਲ ਕਮਾਈ ਜਾਵਾਂ ।
ਭਾਗਹੀਣ ‘ਨੌਰੰਗ’ ਦੀ ਟੇਕ ਤੂੰ ਏਂ, ਦੇਉ ਠਉਰ ਨਾ ਜੂਨੇ ਆਈ ਜਾਵਾਂ ।