ਅਹਿਮਦਾਬਾਦ, 27 ਮਈ – ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫਾਇਰ ਮੈਚ ਵਿੱਚ ਰਾਜਸਥਾਨ ਰੌਇਲਜ਼ ਨੇ ਜੋਸ ਬਟਲਰ (106) ਦੇ ਨਾਬਾਦ ਸੈਂਕੜੇ ਦੀ ਬਦੌਲਤ ਰੌਇਲ ਚੈਲੰਜਰਜ਼ ਬੰਗਲੌਰ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ।
ਆਈਪੀਐੱਲ ਦਾ ਫਾਈਨਲ ਮੈਚ 29 ਮਈ ਦਿਨ ਐਤਵਾਰ ਨੂੰ ਖੇਡਿਆ ਜਾਣਾ ਹੈ, ਜਿੱਥੇ ਰਾਜਸਥਾਨ ਰੌਇਲਜ਼ ਦਾ ਮੁਕਾਬਲਾ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਰਾਜਸਥਾਨ ਰੌਇਲਜ਼ 14 ਸਾਲ ਬਾਅਦ ਫਾਈਨਲ ‘ਚ ਪਹੁੰਚੀ ਹੈ। ਜਦੋਂ ਕਿ ਗੁਜਰਾਤ ਟਾਈਟਨਜ਼ ਪਹਿਲੀ ਵਾਰ ਆਈਪੀਐਲ ਖੇਡ ਰਹੀ ਹੈ ਤੇ ਪਹਿਲੀ ਵਾਰ ਹੀ ਫਾਈਨਲ ਵਿੱਚ ਪਹੁੰਚੀ ਹੈ।
ਇਸ ਤੋਂ ਪਹਿਲਾ ਅੱਜ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੌਇਲ ਚੈਲੰਜਰਜ਼ ਬੰਗਲੌਰ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਉੱਤੇ 157 ਦੌੜਾਂ ਦਾ ਸਕੋਰ ਬਣਾਇਆ। ਰਾਜਸਥਾਨ ਰੌਇਲਜ਼ ਨੇ ਇਹ ਟੀਚਾ 18.1 ਓਵਰਾਂ ਵਿੱਚ 160 ਦੌੜਾਂ ‘ਤੇ 3 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ ਅਤੇ ਫਾਈਨਲ ਵਿੱਚ ਥਾਂ ਬਣਾ ਲਈ।
Cricket ਆਈਪੀਐੱਲ : ਫਾਈਨਲ ‘ਚ ਰਾਜਸਥਾਨ ਤੇ ਗੁਜਰਾਤ ਟਾਈਟਨਜ਼ ਵਿਚਾਲੇ ਖ਼ਿਤਾਬੀ ਭੇੜ