ਬੰਗਲੁਰੂ, 30 ਮਈ – ਇੱਥੇ ਇੱਕ ਸਮਾਗਮ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਸਿਆਹੀ ਸੁੱਟਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਸਮਾਗਮ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਯੁੱਧਵੀਰ ਸਿੰਘ ਪੁੱਜੇ ਸਨ। ਉਨ੍ਹਾਂ ‘ਤੇ ਉਸ ਵੇਲੇ ਸਿਆਹੀ ਸੁੱਟੀ ਗਈ ਜਦੋਂ ਉਹ ਇੱਕ ਖੇਤਰੀ ਚੈਨਲ ਦੇ ਕੀਤੇ ਗਏ ਸਟਿੰਗ ਅਪ੍ਰੇਸ਼ਨ ਦੇ ਵੀਡੀਓ ਬਾਰੇ ਦੱਸ ਰਹੇ ਸਨ। ਪ੍ਰੈੱਸ ਕਾਨਫ਼ਰੰਸ ਦੌਰਾਨ ਕੁੱਝ ਲੋਕਾਂ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ‘ਤੇ ਇੱਕ ਵਿਅਕਤੀ ਵੱਲੋਂ ਮਾਈਕ ਨਾਲ ਹਮਲਾ ਕੀਤਾ ਗਿਆ ਅਤੇ ਇੱਕ ਨੇ ਕਾਲੀ ਸਿਆਹੀ ਵੀ ਸੁੱਟੀ। ਟਿਕੈਤ ਅਨੁਸਾਰ ਕਿਸਾਨ ਆਗੂ ਚੰਦਰਸ਼ੇਖਰ ਦੇ ਸਮਰਥਕਾਂ ਵੱਲੋਂ ਸਿਆਹੀ ਸੁੱਟੀ ਗਈ ਸੀ। ਸਿਆਹੀ ਸੁੱਟਣ ਤੋਂ ਬਾਅਦ ਟਿਕੈਤ ਸਮਰਥਕਾਂ ਨੇ ਸਿਆਹੀ ਸੁੱਟਣ ਵਾਲੇ ਨੂੰ ਕਾਬੂ ਕਰ ਲਿਆ। ਇਸ ਦੌਰਾਨ ਦੋਵਾਂ ਧਿਰਾਂ ਨੇ ਹੰਗਾਮਾ ਕੀਤਾ ਤੇ ਇੱਕ ਦੂਜੇ ਦੀ ਕੁੱਟਮਾਰ ਵੀ ਕੀਤੀ।
Home Page ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਬੰਗਲੁਰੂ ‘ਚ ਸਿਆਹੀ ਸੁੱਟੀ ਗਈ