ਆਕਲੈਂਡ, 30 ਮਈ – ਨਿਊਜ਼ੀਲੈਂਡ ਦੀ ਬਲੈਕ ਕੈਪਸ ਕ੍ਰਿਕਟ ਟੀਮ ਪਹਿਲੀ ਵਾਰ ਸਤੰਬਰ ਵਿੱਚ ਆਸਟਰੇਲੀਆ ਦਾ ਦੌਰਾ ਕਰੇਗੀ ਅਤੇ ਕੇਅਰਨਜ਼ ਵਿੱਚ ਸਪਰਿੰਗ ਵਨਡੇ ਸੀਰੀਜ਼ ਦਾ ਐਲਾਨ ਹੋਇਆ ਹੈ। ਦੋਵੇਂ ਟੀਮਾਂ ਉੱਤਰੀ ਕੁਈਨਜ਼ਲੈਂਡ ਵਿੱਚ ਹੋਣ ਵਾਲੇ ਸਾਰੇ ਮੈਚਾਂ ਦੇ ਨਾਲ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਭਿੜਨਗੀਆਂ।
ਬਲੈਕ ਕੈਪਸ ਨੂੰ ਇਸ ਸਾਲ ਦੇ ਸ਼ੁਰੂ ‘ਚ ਆਸਟਰੇਲੀਆ ਦੇ ਖ਼ਿਲਾਫ਼ ਤਿੰਨ ਵਨਡੇ ਮੈਚਾਂ ਦੇ ਨਾਲ-ਨਾਲ ਇਕਲੌਤਾ ਟੀ-20 ਵੀ ਖੇਡਣਾ ਸੀ ਪਰ ਓਮੀਕਰੋਨ ਦੇ ਫੈਲਣ ਕਾਰਣ ਇਹ ਸੀਰੀਜ਼ ਰੱਦ ਕਰ ਦਿੱਤੀ ਗਈ ਸੀ।
ਨਿਊਜ਼ੀਲੈਂਡ ਨੇ ਮਾਰਚ ਵਿੱਚ ਤਿੰਨ ਟੀ-20 ਮੈਚਾਂ ਲਈ ਆਸਟਰੇਲੀਆ ਦੀ ਮੇਜ਼ਬਾਨੀ ਵੀ ਕਰਨੀ ਸੀ ਪਰ ਜੋ ਰੱਦ ਕਰ ਦਿੱਤੀ ਗਈ ਸੀ। ਆਖ਼ਰੀ ਵਾਰ ਨਿਊਜ਼ੀਲੈਂਡ ਨੇ 2020 ਵਿੱਚ ਵਨਡੇ ਸੀਰੀਜ਼ ਲਈ ਆਸਟਰੇਲੀਆ ਦਾ ਦੌਰਾ ਕੀਤਾ ਸੀ, ਓਪਨਿੰਗ ਮੈਚ ਸਿਡਨੀ ਵਿੱਚ ਇੱਕ ਖ਼ਾਲੀ ਸਟੇਡੀਅਮ ਦੇ ਸਾਹਮਣੇ ਖੇਡਿਆ ਗਿਆ ਸੀ ਜਦੋਂ ਮਹਾਂਮਾਰੀ ਦੇ ਕਾਰਣ ਬਾਰਡਰ ਦੇ ਬੰਦ ਹੋਣ ਅਤੇ ਸੀਰੀਜ਼ ਦੇ ਰੱਦ ਹੋਣ ਤੋਂ ਪਹਿਲਾਂ ਸੀ।
ਅੱਜ ਨਵੀਂ ਸੀਰੀਜ਼ ਦਾ ਐਲਾਨ ਆਸਟਰੇਲੀਆ ਦੇ ਲਈ ਸਟੈਕਡ ਘਰੇਲੂ ਸਮਾਂ-ਸਾਰਣੀ ਦੇ ਹਿੱਸੇ ਵਜੋਂ ਕੀਤਾ ਗਿਆ। ਉਹ ਅਕਤੂਬਰ ‘ਚ ਟੀ-20 ਵਰਲਡ ਕੱਪ ਦੇ ਨਾਲ-ਨਾਲ ਜ਼ਿੰਬਾਬਵੇ, ਨਿਊਜ਼ੀਲੈਂਡ, ਵੈਸਟ ਇੰਡੀਜ਼, ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਦੇ ਦੌਰਿਆਂ ਦੀ ਮੇਜ਼ਬਾਨੀ ਕਰਨਗੇ। ਦੱਖਣੀ ਅਫ਼ਰੀਕਾ ਤਿੰਨ ਟੈੱਸਟਾਂ ਦੀ ਲੜੀ ਦੇ ਹਿੱਸੇ ਵਜੋਂ ਇਸ ਸਾਲ ਬਾਕਸਿੰਗ ਡੇਅ ਟੈੱਸਟ ਖੇਡੇਗੀ।
ਬਲੈਕ ਕੈਪਸ ਬਨਾਮ ਆਸਟਰੇਲੀਆ
ਸਤੰਬਰ 6: ਕੈਜ਼ਾਲਿਸ ਸਟੇਡੀਅਮ, ਕੇਰਨਜ਼ (ਦਿਨ/ਰਾਤ)
ਸਤੰਬਰ 8: ਕੈਜ਼ਲਿਸ ਸਟੇਡੀਅਮ, ਕੇਰਨਜ਼ (ਦਿਨ/ਰਾਤ)
ਸਤੰਬਰ 11: ਕੈਜ਼ਾਲਿਸ ਸਟੇਡੀਅਮ, ਕੇਅਰਨਜ਼ (ਦਿਨ/ਰਾਤ)
Cricket ਕ੍ਰਿਕਟ: ਬਲੈਕ ਕੈਪਸ ਸਤੰਬਰ ‘ਚ ਕਰੇਗੀ ਆਸਟਰੇਲੀਆ ਦਾ ਦੌਰਾ