ਆਕਲੈਂਡ, 31 ਮਈ – ਪਾਈਪ ਵਾਲੇ ਗੈੱਸ ਕੁਨੈਕਸ਼ਨਾਂ ਦੀ ਕੀਮਤ ਚਾਰ ਸਾਲਾਂ ਵਿੱਚ 16% ਜਾਂ 190 ਡਾਲਰਾਂ ਤੱਕ ਵਧਣੀ ਤੈਅ ਹੈ। ਕੁੱਲ ਗੈੱਸ ਦੇ ਬਿੱਲਾਂ ਵਿੱਚ ਇਸ ਤੋਂ ਵੱਧ ਵਾਧਾ ਹੋਵੇਗਾ, ਇਹ ਮੰਨ ਦੇ ਹੋਏ ਕਿ ਗੈੱਸ ਦੀ ਕੀਮਤ ਵੀ ਵਧ ਜਾਂਦੀ ਹੈ।
ਗੈੱਸ ਲਾਈਨ ਕੰਪਨੀਆਂ ਪਾਈਪ ਵਾਲੇ ਗੈੱਸ ਕੁਨੈਕਸ਼ਨਾਂ ਦੇ ਲਈ ਔਸਤ ਕੀਮਤ ਚਾਰਜ ਕਰਨ ਦੇ ਯੋਗ ਹੋਣਗੀਆਂ, ਅਗਲੇ ਚਾਰ ਸਾਲਾਂ ਵਿੱਚ ਹਰ ਇੱਕ ਸਾਲ ‘ਚ 3.8% ਵਧੇਗੀ, 2026 ਤੱਕ ਕੀਮਤ ਵਿੱਚ 16% ਵਾਧਾ ਹੋਵੇਗਾ, ਕਾਮਰਸ ਕਮਿਸ਼ਨ ਨੇ ਇੱਕ ਅੰਤਿਮ ਫ਼ੈਸਲੇ ਵਿੱਚ ਫ਼ੈਸਲਾ ਕੀਤਾ ਹੈ।
ਐਸੋਸੀਏਟ ਕਮਿਸ਼ਨਰ ਵਾਰੀ ਮੈਕਵਾ ਨੇ ਕਿਹਾ ਕਿ ਇਸ ਫ਼ੈਸਲੇ ਦਾ ਮਤਲਬ ਹੈ ਕਿ ਔਸਤ ਗੈੱਸ ਗਾਹਕ ਅਕਤੂਬਰ ਤੋਂ 48 ਡਾਲਰ ਪ੍ਰਤੀ ਸਾਲ ਜਾਂ 2026 ਵਿੱਚ ਚਾਰ ਸਾਲਾਂ ਦੀ ਮਿਆਦ ਦੇ ਅੰਤ ਤੱਕ 190 ਡਾਲਰਾਂ ਦਾ ਵਾਧਾ ਦੇਖਣਗੇ। ਉਨ੍ਹਾਂ ਦਾ ਸਮੁੱਚਾ ਗੈੱਸ ਬਿੱਲ ਉਸ ਸਮੇਂ ਨਾਲੋਂ ਹੋਰ ਵੱਧ ਜਾਵੇਗਾ, ਇਹ ਮੰਨਦੇ ਹੋਏ ਕਿ ਗੈੱਸ ਦੀ ਕੀਮਤ ਵੀ ਵਧ ਜਾਂਦੀ ਹੈ।
ਇਹ ਫ਼ੈਸਲਾ ਨੌਰਥ ਆਈਲੈਂਡ ਦੇ ਲਗਭਗ 300,000 ਗੈੱਸ ਗਾਹਕਾਂ ਨੂੰ ਪ੍ਰਭਾਵਿਤ ਕਰੇਗਾ ਜਿੱਥੇ ਗੈੱਸ ਘਰਾਂ ਨੂੰ ਪਾਈਪ ਰਾਹੀ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਰਿਹਾਇਸ਼ੀ ਗਾਹਕ ਹਨ, ਪਰ ਇਹ ਵੱਧ ਦੀ ਕੀਮਤ ਕੈਫ਼ੇ ਅਤੇ ਰੈਸਟੋਰੈਂਟਾਂ ਨੂੰ ਵੀ ਪ੍ਰਭਾਵਿਤ ਕਰੇਗੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਖਾਣਾ ਪਕਾਉਣ ਲਈ ਗੈੱਸ ‘ਤੇ ਨਿਰਭਰ ਕਰਦੇ ਹਨ।
Business ਅਗਲੇ ਚਾਰ ਸਾਲਾਂ ‘ਚ ਗੈੱਸ ਕੁਨੈਕਸ਼ਨਾਂ ਦੀ ਕੀਮਤ 190 ਡਾਲਰਾਂ ਤੱਕ ਵਧੇਗੀ