ਵੈਲਿੰਗਟਨ ਸਥਿਤ ਹਾਈ ਕਮਿਸ਼ਨ ਆਫ਼ ਇੰਡੀਆ 8 ਜੂਨ ਤੋਂ ਆਪਣੇ ਨਵੇਂ ਕੰਪਲੈਕਸ ‘ਤੋਂ ਸਾਰੀਆਂ ਸੇਵਾਵਾਂ ਪ੍ਰਦਾਨ ਕਰੇਗਾ

ਵੈਲਿੰਗਟਨ, 3 ਮਈ – ਇੱਥੇ ਸਥਿਤ ਹਾਈ ਕਮਿਸ਼ਨ ਨੇ 2 ਮਈ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਹਾਈ ਕਮਿਸ਼ਨ ਆਫ਼ ਇੰਡੀਆ ਦੀ ਨਵੀਂ ਬਿਲਡਿੰਗ 72 ਪੀਪੀਟੀਆ ਸਟ੍ਰੀਟ, ਥੋਰਨਡਨ, ਵੈਲਿੰਗਟਨ ਵਿਖੇ ਬਣ ਕੇ ਤਿਆਰ ਹੈ ਤੇ ਜਿਸ ਦਾ ਗ੍ਰਹਿ ਪ੍ਰਵੇਸ਼ ਸਮਾਗਮ 5 ਜੂਨ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ।
ਹਾਈ ਕਮਿਸ਼ਨ ਨੇ ਕਿਹਾ ਕਿ ਹੁਣ 8 ਜੂਨ ਤੋਂ ਨਵੀਂ ਬਿਲਡਿੰਗ ਤੋਂ ਸਾਰਿਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਾਸਪੋਰਟ, ਵੀਜ਼ਾ, ਓਸੀਆਈ ਤੇ ਹੋਰ ਸੇਵਾਵਾਂ ਲਈ ਨਵਾਂ ਵੇਰਵਾ ਜਾਰੀ ਕੀਤਾ ਜਾ ਰਿਹਾ ਹੈ, ਜਿਸ ਅਨੁਸਾਰ ਭਵਿੱਖ ‘ਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਅੱਜ 3 ਜੂਨ ਦਿਨ ਸ਼ੁੱਕਰਵਾਰ ਨੂੰ 12.00 ਵਜੇ ਤੋਂ ਪੁਰਾਣੇ ਪਤੇ ਰਣਛੋੜ ਟਾਵਰ ਤੋਂ ਵਾਕਇੰਨ ਸੇਵਾਵਾਂ ਬੰਦ ਹੋ ਜਾਣਗੀਆਂ।
6 ਜੂਨ ਦਿਨ ਸੋਮਵਾਰ ਅਤੇ 7 ਜੂਨ ਦਿਨ ਮੰਗਲਵਾਰ ਨੂੰ ਨਵੀਂ ਥਾਂ ‘ਤੇ ਤਬਦੀਲ ਹੋਣ ਕਰਕੇ ਸਾਰੀਆਂ ਵਾਕਇੰਨ ਸੇਵਾਵਾਂ ਬੰਦ ਰਹਿਣਗੀਆਂ।
8 ਜੂਨ ਦਿਨ ਬੁੱਧਵਾਰ ਤੋਂ ਹਾਈ ਕਮਿਸ਼ਨ ਆਫ਼ ਇੰਡੀਆ ਆਪਣੀ ਬਣੀ ਨਵੀਂ ਬਿਲਡਿੰਗ 72 ਪੀਪੀਟੀਆ ਸਟ੍ਰੀਟ, ਥੋਰਨਡਨ, ਵੈਲਿੰਗਟਨ ਤੋਂ ਮੁੜ ਵਾਂਗ ਸੇਵਾਵਾਂ ਆਰੰਭ ਕਰ ਦੇਵੇਗਾ।
ਹਾਈ ਕਮਿਸ਼ਨ ਨੇ ਕਿਹਾ ਕਿ ਇਸ ਦੌਰਾਨ ਐਮਰਜੈਂਸੀ/ਅਰਜੈਂਟ ਕੌਂਸਲਰ ਸੇਵਾਵਾਂ ਕੰਮ ਕਰਦੀਆਂ ਰਹਿਣਗੀਆਂ, ਉਸ ਲਈ ਮੋਬਾਈਲ ਨੰਬਰ 021-539817 ਉੱਤੇ ਕਾਲ ਕਰ ਸਕਦੇ ਹੋ।
3 ਜੂਨ ਤੋਂ ਕੋਰੀਅਰ ਰਾਹੀ ਜਮ੍ਹਾ ਕਰਨ ਲਈ ਭੇਜੀਆਂ ਜਾਣ ਵਾਲੀਆਂ ਐਪਲੀਕੇਸ਼ਨਜ਼ ਨਵੇਂ ਪਤੇ High Commission Of India, 72 Pipitea Street, Thorndon, Wellington ਉੱਤੇ ਹੀ ਭੇਜੀਆਂ ਜਾਣ। ਸਾਰੀਆਂ ਕੋਰੀਅਰ ਕੰਪਨੀਆਂ ਨੂੰ 6 ਜੂਨ ਤੋਂ ਨਵੇਂ ਪਤੇ ਉੱਤੇ ਕੋਰੀਅਰ ਭੇਜਣ ਲਈ ਕਹਿ ਦਿੱਤਾ ਗਿਆ ਹੈ। ਪਰ ਤੁਸੀਂ ਓਡਨਰੀ ਐਨਜ਼ੈੱਡ ਪੋਸਟ ਤੁਸੀਂ High Commission Of India, P O Box 4045, Wellington 6011 ਉੱਤੇ ਭੇਜੋ।
ਇਸ ਤੋਂ ਇਲਾਵਾ 8 ਜੂਨ ਦਿਨ ਬੁੱਧਵਾਰ ਤੋਂ ਸਾਰੀਆਂ ਕੌਂਸਲਰ ਸੇਵਾਵਾਂ ਨਵੇਂ ਪਤੇ ਤੋਂ ਪਹਿਲਾਂ ਵਾਂਗ ਹੀ ਪ੍ਰਾਪਤ ਕਰ ਸਕੋਗੇ। ਜੀਵੇਂ ਐਪਲੀਕੇਸ਼ਨ ਜਮ੍ਹਾ ਕਰਵਾਉਣ ਦਾ ਸਮਾਂ ਸਵੇਰੇ 9.30 ਤੋਂ ਦੁਪਹਿਰ 12.00 ਵਜੇ ਤੱਕ ਅਤੇ ਡਾਕੂਮੈਂਟ ਲੈਣ ਦਾ ਸਮਾਂ ਸ਼ਾਮੀ 4.00 ਵਜੇ ਤੋਂ ਸ਼ਾਮੀ 5.00 ਵਜੇ ਤੱਕ ਦਾ ਹੀ ਹੈ। ਉਨ੍ਹਾਂ ਦੱਸਿਆ ਕਿ ਟੈਲੀਫ਼ੋਨ, ਫੈਕਸ ਨੰਬਰ ਅਤੇ ਈਮੇਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਇਸ ਸੰਬੰਧੀ ਤੁਸੀਂ ਹੋਰ ਵਧੇਰੇ ਜਾਣਕਾਰੀ ਲਈ www.hciwellington.gov.in ਉੱਤੇ ਜਾ ਕੇ ਹਾਸਿਲ ਕਰ ਸਕਦੇ ਹੋ।