ਬਰੈਂਪਟਨ, 3 ਜੂਨ – ਓਨਟਾਰੀਓ ਸੂਬੇ ਵਿੱਚ ਹੋਈਆਂ ਅਸੈਂਬਲੀ ਚੋਣਾਂ ‘ਚ 6 ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ। ਅਸੈਂਬਲੀ ਚੋਣਾਂ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀਪੀ) ਨੂੰ ਭਾਰੀ ਬਹੁਮਤ ਮਿਲਿਆ ਹੈ। ਜਿੱਤਣ ਵਾਲੇ ਸਾਰੇ 6 ਉਮੀਦਵਾਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਟਿਕਟ ‘ਤੋਂ ਚੋਣ ਲੜੇ ਸਨ। ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਬਰੈਂਪਟਨ ਦੱਖਣੀ ਤੋਂ ਸਾਬਕਾ ਮੰਤਰੀ ਪ੍ਰਭਜੀਤ ਸਰਕਾਰੀਆ ਜਿੱਤੇ, ਇਨ੍ਹਾਂ ਤੋਂ ਇਲਾਵਾ ਪਰਮ ਗਿੱਲ, ਦੀਪਕ ਆਨੰਦ, ਹਰਦੀਪ ਗਰੇਵਾਲ, ਅਮਰਜੋਤ ਸੰਧੂ, ਨੀਨਾ ਤਾਂਗੜੀ ਵੀ ਆਪੋ-ਆਪਣੇ ਹਲਕਿਆਂ ਤੋਂ ਜਿੱਤ ਹਨ।
ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਵਾਲੇ ਸਾਰੇ ਪੰਜਾਬੀ ਚੋਣ ਹਾਰ ਗਏ। ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਚੋਣਾਂ ਵਿੱਚ ਦੂਜੀ ਵੱਡੀ ਪਾਰਟੀ ਵਜੋਂ ਉੱਭਰੀ ਹੈ। ਪਰ ਜਗਮੀਤ ਸਿੰਘ ਦੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਉਨ੍ਹਾਂ ਦੇ ਭਰਾ ਗੁਰਰਤਨ ਸਿੰਘ ਹਾਰ ਗਏ ਹਨ। ਉਨ੍ਹਾਂ ਨੂੰ ਪੀਸੀ ਪਾਰਟੀ ਦੇ ਹਰਦੀਪ ਗਰੇਵਾਲ ਨੇ ਹਰਾਇਆ ਹੈ। ਹਾਰਨ ਵਾਲੇ ਹੋਰਨਾਂ ਭਾਰਤੀ-ਕੈਨੇਡੀਅਨ ਉਮੀਦਵਾਰਾਂ ਵਿੱਚ ਦੀਪਿਕਾ ਡਮੇਰਲਾ ਤੇ ਹਰਿੰਦਰ ਮੱਲ੍ਹੀ ਸ਼ਾਮਲ ਹਨ। ਗਰੀਨ ਪਾਰਟੀ ਦੇ ਟਿਕਟ ‘ਤੋਂ ਇੱਕ ਉਮੀਦਵਾਰ ਚੋਣ ਜਿੱਤਿਆ ਹੈ।
Home Page ਓਨਟਾਰੀਓ ਅਸੈਂਬਲੀ ਚੋਣਾਂ ‘ਚ 6 ਪੰਜਾਬੀ ਉਮੀਦਵਾਰ ਜਿੱਤੇ