ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲਾ: 8 ਸ਼ਾਰਪ ਸ਼ੂਟਰਾਂ ਦੀ ਪਛਾਣ, ਮੂਸੇਵਾਲਾ ਦਾ ਪ੍ਰਸੰਸਕ ਬਣ ਕੇ ਰੇਕੀ ਕਰਨ ਵਾਲਾ ਗ੍ਰਿਫ਼ਤਾਰ

ਚੰਡੀਗੜ੍ਹ, 6 ਜੂਨ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੇ 8 ਜਣਿਆਂ ਦੀ ਪਛਾਣ ਕਰ ਲਈ ਹੈ। ਇਹ ਸਾਰੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਵਾਸੀ ਹਨ ਤੇ ਗੈਂਗਸਟਰ ਲਾਰੈਂਸ ਦੇ ਗੈਂਗ ਨਾਲ ਸਬੰਧਿਤ ਹਨ। ਪੰਜਾਬ ਪੁਲੀਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਹੀ 29 ਮਈ ਨੂੰ ਮਾਨਸਾ ਵਿੱਚ ਪੰਜਾਬੀ ਗਾਇਕ ਦੀ ਹੱਤਿਆ ਕੀਤੀ ਸੀ। ਇਸ ਦੌਰਾਨ ਪੰਜਾਬ ਪੁਲੀਸ ਨੇ ਕੇਕੜਾ ਨਾਂ ਦੇ ਵਿਅਕਤੀ ਨੂੰ ਮਾਨਸਾ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਉਹੀ ਨੌਜਵਾਨ ਸੀ ਜਿਸ ਨੇ ਮੂਸੇਵਾਲਾ ਦਾ ਪ੍ਰਸੰਸਕ ਬਣ ਕੇ ਰੇਕੀ ਕੀਤੀ ਸੀ। ਪੁਲੀਸ ਅਨੁਸਾਰ ਉਸ ਨੇ ਹੀ ਮੂਸੇਵਾਲਾ ਦੀ ਘਰ ਤੋਂ ਜਾਣ ਵੇਲੇ ਵੀ ਸੂਚਨਾ ਸ਼ਾਰਪ ਸ਼ੂਟਰਾਂ ਨੂੰ ਦਿੱਤੀ ਸੀ।