ਨਵੀਂ ਦਿੱਲੀ, 6 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਕਿਆਂ ਦੀ ਇੱਕ ਨਵੀਂ ਸੀਰੀਜ਼ ਜਾਰੀ ਕੀਤੀ, ਜੋ ‘ਦ੍ਰਿਸ਼ਟੀਹੀਣਾਂ ਦੇ ਅਨੁਕੂਲ’ ਵੀ ਹੈ। ਇਹ ਸਿੱਕੇ 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਹਨ ਅਤੇ ਇਨ੍ਹਾਂ ‘ਤੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦਾ ਡਿਜ਼ਾਈਨ ਬਣਿਆ ਹੈ। ਮੋਦੀ ਨੇ ਕਿਹਾ, ”ਇਹ ਨਵੇਂ ਸਿੱਕੇ ਦੇਸ਼ ਦੇ ਲੋਕਾਂ ਨੂੰ ਲਗਾਤਾਰ ਅੰਮ੍ਰਿਤ ਕਾਲ ਦੇ ਟੀਚੇ ਯਾਦ ਦਿਵਾਉਂਦੇ ਰਹਿਣਗੇ, ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਲਈ ਪ੍ਰੇਰਿਤ ਕਰਨਗੇ।” ਇਸ ਮੌਕੇ ਉਨ੍ਹਾਂ ਨੇ ‘ਜਨ ਸਮਰੱਥ’ ਪੋਰਟਲ ਦੀ ਸ਼ੁਰੂਆਤ ਵੀ ਕੀਤੀ, ਜਿਸ ਦਾ ਮੁੱਖ ਮਕਸਦ ਨਾਗਰਿਕਾਂ ਲਈ 12 ਸਰਕਾਰੀ ਯੋਜਨਾਵਾਂ ਨੂੰ ਇੱਕ ਮੰਚ ‘ਤੇ ਲਿਆ ਕੇ ਉਨ੍ਹਾਂ ਤੱਕ ਪਹੁੰਚ ਨੂੰ ਡਿਜੀਟਲ ਮਾਧਿਅਮਾਂ ਰਾਹੀਂ ਅਸਾਨ ਤੇ ਸਰਲ ਬਣਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਬੈਂਕਾਂ ਅਤੇ ਮੁਦਰਾ ਨੂੰ ਕੌਮਾਂਤਰੀ ਵਪਾਰ ਤੇ ਸਪਲਾਈ ਲੜੀ ਦਾ ਅਹਿਮ ਹਿੱਸਾ ਬਣਾਉਣ ਦੀ ਜ਼ਰੂਰਤ ਹੈ।
Home Page ਪ੍ਰਧਾਨ ਮੰਤਰੀ ਨੇ ਸਿੱਕਿਆਂ ਦੀ ਇੱਕ ਨਵੀਂ ਸੀਰੀਜ਼ ਜਾਰੀ ਕੀਤੀ