ਭਾਜਪਾ ਦੀ ਹਮਾਇਤ ਵਾਲਾ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰ ਚੋਣ ਹਾਰਿਆ
ਨਵੀਂ ਦਿੱਲੀ, 10 ਜੂਨ – ਰਾਜਸਥਾਨ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਰਾਜ ਸਭਾ ਦੀਆਂ 4 ਸੀਟਾਂ ਵਿੱਚੋਂ 3 ਸੀਟਾਂ ਜਿੱਤ ਲਈਆਂ ਹਨ ਪਰ ਭਾਜਪਾ ਦੀ ਹਮਾਇਤ ਵਾਲਾ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰ ਚੋਣ ਹਾਰ ਗਿਆ ਹੈ। ਕਾਂਗਰਸ ਨੇ ਇਸ ਉਮੀਦਵਾਰ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਪਾਰ ਕਰ ਲਿਆ ਹੈ। ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ, ਮੁਕੁਲ ਵਾਸਨੀਕ ਤੇ ਪ੍ਰਮੋਦ ਤਿਵਾੜੀ ਰਾਜ ਸਭਾ ਮੈਂਬਰਾਂ ਵਜੋਂ ਚੁਣੇ ਗਏ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਟਵੀਟ ਕਰ ਕੇ ਦਿੱਤੀ ਹੈ। ਭਾਜਪਾ ਉਮੀਦਵਾਰ ਤੇ ਸਾਬਕਾ ਮੰਤਰੀ ਗਣਸ਼ਿਆਮ ਤਿਵਾੜੀ ਨੇ ਚੋਣ ਜਿੱਤ ਲਈ ਹੈ ਤੇ ਉਸ ਰਾਜ ਸਭਾ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੂੰ 43 ਵੋਟਾਂ ਪਈਆਂ। ਰਾਜਸਥਾਨ ਦੇ ਦੋ ਸੌ ਵਿਧਾਇਕਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਵੋਟਾਂ ਪਾਈਆਂ ਸਨ।
ਇਸੇ ਦੌਰਾਨ ਰਾਜ ਸਭਾ ਚੋਣਾਂ ਵਿੱਚ ਕਰਨਾਟਕ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ 3 ਸੀਟਾਂ ਜਿੱਤੀਆਂ ਹਨ ਜਦੋਂ ਕਿ ਵਿਰੋਧੀ ਧਿਰ ਜੇਡੀ-ਐੱਸ ਤੇ ਕਾਂਗਰਸ ਸਾਂਝੇ ਉਮੀਦਵਾਰ ਲਈ ਰਾਜ਼ੀ ਨਹੀਂ ਹੋਈ ਸੀ। ਇਸੇ ਦੌਰਾਨ 1 ਸੀਟ ਕਾਂਗਰਸੀ ਉਮੀਦਵਾਰ ਨੇ ਜਿੱਤੀ ਹੈ ਤੇ ਜੇਡੀ-ਐੱਸ ਦਾ ਉਮੀਦਵਾਰ ਹਾਰ ਗਿਆ ਹੈ। ਫ਼ਿਲਹਾਲ ਚੋਣ ਕਮਿਸ਼ਨ ਵੱਲੋਂ ਚੋਣ ਨਤੀਜੇ ਬਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਹ ਜਾਣਕਾਰੀ ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਦਿੱਤੀ ਹੈ। ਭਾਜਪਾ ਉਮੀਦਵਾਰਾਂ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਅਦਾਕਾਰ ਤੋਂ ਸਿਆਸੀ ਆਗੂ ਬਣਿਆ ਜਾਗੇਸ਼ ਤੇ ਸਾਬਕਾ ਐੱਮਐੱਲਸੀ ਲਹਿਰ ਸਿੰਘ ਸ਼ਾਮਲ ਹਨ ਤੇ ਕਾਂਗਰਸ ਵੱਲੋਂ ਜੈਰਾਮ ਰਮੇਸ਼ ਨੂੰ ਉਮੀਦਵਾਰ ਸੀ।
ਇਸੇ ਦੌਰਾਨ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਵੀ ਵੋਟਿੰਗ ਹੋਈ ਅਤੇ ਨਿਯਮਾਂ ਦੀ ਕਥਿਤ ਅਣਦੇਖੀ ਕਾਰਣ ਇਨ੍ਹਾਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਰੁਕ ਗਈ ਹੈ।
Home Page ਰਾਜ ਸਭਾ ਚੋਣਾਂ: ਕਾਂਗਰਸ ਨੇ ਰਾਜਸਥਾਨ ‘ਚ 3 ਤੇ ਭਾਜਪਾ ਨੇ 1...