ਨੌਟਿੰਘਮ, 15 ਜੂਨ – ਇੱਥੇ ਟ੍ਰੈਂਟ ਬ੍ਰਿਜ ਵਿਖੇ ਖੇਡੇ ਗਏ ਦੂਜੇ ਟੈੱਸਟ ਮੈਚ ‘ਚ ਮੇਜ਼ਬਾਨ ਇੰਗਲੈਂਡ ਨੇ ਨਿਊਜ਼ੀਲੈਂਡ ਦੀ ਬਲੈਕ ਕੈਪ ਕ੍ਰਿਕਟ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦੀ ਲੀਡ ਨਾਲ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਇੰਗਲੈਂਡ ਨੇ ਮਹਿਮਾਨ ਟੀਮ ਨਿਊਜ਼ੀਲੈਂਡ ਵੱਲੋਂ 299 ਦੌੜਾਂ ਦੇ ਮਿਲੇ ਟੀਚੇ ਨੂੰ 22 ਓਵਰ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਜਿੱਤ ਲਿਆ। ਅਜਿਹਾ ਸਿਰਫ਼ ਤਿੰਨ ਵਾਰ ਹੋਇਆ ਹੈ ਕਿ ਕਿਸੇ ਟੈੱਸਟ ਟੀਮ ਨੇ ਪਹਿਲੀ ਪਾਰੀ ਵਿੱਚ 553 ਤੋਂ ਵੱਧ ਦਾ ਸਕੋਰ ਬਣਾਇਆ ਹੈ ਅਤੇ ਮੈਚ ਹਾਰ ਗਈ ਹੈ।
ਇੰਗਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਅਜੇਤੂ ਜਿੱਤ ਦਰਜ ਕੀਤੀ। ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਦੀ ਟੀਮ 284 ਸਕੋਰ ਬਣਾ ਕੇ ਆਊਟ ਹੋ ਗਈ, ਇੰਗਲੈਂਡ ਦੀ ਟੀਮ ਨੂੰ 72 ਓਵਰਾਂ ਵਿੱਚ 299 ਸਕੋਰ ਬਣਾਉਣਾ ਸੀ। ਜਿਸ ਵਿੱਚ ਇੰਗਲੈਂਡ ਵੱਲੋਂ ਜੇ ਬੇਅਰਸਟੋ ਨੇ 136 ਅਤੇ ਬੈਨ ਸਟ੍ਰੋਕ ਨੇ ਨਾਬਾਦ 75 ਅਤੇ ਏ ਲੀਜ਼ ਨੇ 44 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਦੁਆਈ। ਨਿਊਜ਼ੀਲੈਂਡ ਵੱਲੋਂ ਟ੍ਰੈਂਟ ਬੋਲਟ ਨੇ 3 ਵਿਕਟਾਂ ਲਈਆਂ।
ਨਿਊਜ਼ੀਲੈਂਡ ਨੇ 553 ਅਤੇ 284 ਦੌੜਾਂ ਬਣਾਈਆਂ
ਇੰਗਲੈਂਡ ਨੇ 539 ਅਤੇ 299/5
Cricket ਕ੍ਰਿਕਟ: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਦੂਜਾ ਟੈੱਸਟ ਮੈਚ 5 ਵਿਕਟਾਂ ਨਾਲ ਹਰਾਇਆ