ਰਾਜਕੋਟ, 17 ਜੂਨ – ਭਾਰਤ ਨੇ ਬੱਲੇਬਾਜ਼ ਦਿਨੇਸ਼ ਕਾਰਤਿਕ ਦੇ ਅਰਧ ਸੈਂਕੜੇ (55 ਦੌੜਾਂ) ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ਼ੁੱਕਰਵਾਰ ਨੂੰ ਚੌਥੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ 82 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਉਸ ਨੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕਰ ਲਈ ਹੈ।
ਭਾਰਤ ਨੇ 6 ਵਿਕਟਾਂ ‘ਤੇ 169 ਦੌੜਾਂ ਬਣਾਈਆਂ ਸਨ, ਜਿਸ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕੀ ਟੀਮ ਸਿਰਫ਼ 87 ਦੌੜਾਂ ਹੀ ਬਣਾ ਸਕੀ। ਲੜੀ ਵਿੱਚ 0-2 ਨਾਲ ਪੱਛੜਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ ਦੀ ਦੱਖਣੀ ਅਫ਼ਰੀਕਾ ‘ਤੇ ਟੀ੨੦ ਵਿੱਚ ਇਹ ਸਭ ਤੋਂ ਵੱਡੀ ਜਿੱਤ ਹੈ। ਉਪ ਕਪਤਾਨ ਹਾਰਦਿਕ ਪਾਂਡੇ ਨੇ 46 ਦੌੜਾਂ ਦੀ ਪਾਰੀ ਖੇਡੀ। ਭਾਰਤੀ ਗੇਂਦਬਾਜ਼ ਆਵੇਸ਼ ਖ਼ਾਨ ਨੇ 18 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਦੋਵਾਂ ਟੀਮਾਂ ਦਰਮਿਆਨ ਲੜੀ ਦਾ ਪੰਜਵਾਂ ਤੇ ਆਖ਼ਰੀ ਮੈਚ 19 ਜੂਨ ਨੂੰ ਬੰਗਲੌਰ ਵਿੱਚ ਹੋਵੇਗਾ। ਇਹ ਮੈਚ ਫਾਈਨਲ ਵਾਂਗ ਹੈ ਜਿਹੜੀ ਟੀਮ ਜਿੱਤ ਦਰਜ ਕਰੇਗੀ ਉਹ ਸੀਰੀਜ਼ ਜਿੱਤਣ ਦੀ ਹੱਕਦਾਰ ਹੋਵੇਗੀ।
Cricket ਟੀ-20: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 82 ਦੌੜਾਂ ਨਾਲ ਹਰਾਇਆ, 19 ਜੂਨ...