ਕਾਬੁਲ, 19 ਜੂਨ – ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨਿੱਚਰਵਾਰ ਨੂੰ ਗੁਰਦੁਆਰੇ ਕਰਤੇ ਪ੍ਰਵਾਨ ‘ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਮਗਰੋਂ ਇਸਲਾਮਿਕ ਸਟੇਟ ਨੇ ਕਿਹਾ ਕਿ ਇਹ ਹਮਲਾ ‘ਪੈਗ਼ੰਬਰ ਮੁਹੰਮਦ’ ਦੇ ਅਪਮਾਨ ਦੀ ਪ੍ਰਤੀਕਿਰਿਆ ਵਜੋਂ ਕੀਤਾ ਗਿਆ ਸੀ। ਇਸ ਹਮਲੇ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ ਸੱਤ ਜ਼ਖ਼ਮੀ ਹੋ ਗਏ ਸਨ। ਇੱਕ ਟੈਲੀਗ੍ਰਾਮ ਚੈਨਲ ‘ਤੇ ਇਸਲਾਮਿਕ ਸਟੇਟ ਦੀ ਸਥਾਨਕ ਬਰਾਂਚ ਨੇ ਕਿਹਾ ਕਿ ਇਹ ਹਮਲਾ ਭਾਰਤ ਸਰਕਾਰ ਦੀ ਇੱਕ ਤਰਜਮਾਨ ਵੱਲੋਂ ਪੈਗ਼ੰਬਰ ਮੁਹੰਮਦ ਬਾਰੇ ਕੀਤੀ ਗਈ ਟਿੱਪਣੀ ਦੀ ਜਵਾਬੀ ਕਾਰਵਾਈ ਸੀ। ਤਾਲਿਬਾਨ ਦੇ ਤਰਜਮਾਨ ਨੇ ਦੱਸਿਆ ਕਿ ਹਮਲਾਵਰਾਂ ਨੇ ਕਾਰ ਵਿੱਚ ਧਮਾਕਾਖ਼ੇਜ਼ ਸਮੱਗਰੀ ਲੱਦੀ ਹੋਈ ਸੀ, ਜਿਸ ਵਿੱਚ ਟੀਚੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਧਮਾਕਾ ਹੋ ਗਿਆ।
Home Page ਕਾਬੁਲ ਗੁਰਦੁਆਰੇ ‘ਤੇ ਹਮਲਾ ਪੈਗ਼ੰਬਰ ਮੁਹੰਮਦ ਦੇ ਅਪਮਾਨ ਦਾ ਜਵਾਬ ਸੀ –...