ਕੌਰਟਨੇ (ਫਿਨਲੈਂਡ), 19 ਜੂਨ – ਭਾਰਤ ਦੇ ਨੀਰਜ ਚੋਪੜਾ ਨੇ ਅੱਜ ਇੱਥੇ ਵਰ੍ਹਦੇ ਮੀਂਹ ਦੌਰਾਨ ਜੈਵਲਿਨ ਥਰੋਅ ਵਿੱਚ ਸੋਨ ਤਗਮਾ ਜਿੱਤ ਲਿਆ। ਉਸ ਨੇ 86.69 ਮੀਟਰ ਜੈਵਲਿਨ ਸੁੱਟਿਆ। ਇਸ ਤਰ੍ਹਾਂ ਉਸ ਨੇ ਆਪਣੀ ਇੱਕ ਹੋਰ ਅਹਿਮ ਪ੍ਰਾਪਤੀ ਹਾਸਲ ਕਰ ਲਈ ਹੈ ਅਤੇ 2024 ਵਿੱਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੀ ਟਿਕਟ ਕਟਾਉਣ ਵੱਲ ਅਹਿਮ ਕਦਮ ਪੁੱਟ ਲਿਆ ਹੈ। ਨੀਰਜ ਚੋਪੜਾ ਦਾ ਇਸ ਸਾਲ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਇਹ ਪਹਿਲਾ ਸੋਨ ਤਗਮਾ ਹੈ।
Athletics ਕੌਰਟਨੇ ਗੇਮਜ਼ 2022: ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਸੋਨਾ ਤਗਮਾ ਜਿੱਤਿਆ