ਵੈਲਿੰਗਟਨ, 21 ਜੂਨ – 21 ਜੂਨ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ‘8ਵਾਂ ਇੰਟਰਨੈਸ਼ਨਲ ਯੋਗ ਦਿਵਸ 2022’ ਪਾਰਲੀਮੈਂਟ ਮੈਂਬਰਾਂ, ਭਾਰਤੀ ਭਾਈਚਾਰੇ ਦੇ ਮੈਂਬਰਾਂ ਅਤੇ ਡਿਪਲੋਮੈਟਿਕ ਕੋਰਪਸ ਦੀ ਸ਼ਮੂਲੀਅਤ ਨਾਲ ਮਨਾਇਆ ਗਿਆ। IDY 2022 ਦਾ ਆਯੋਜਨ ਮਾਨਯੋਗ ਸੰਸਦ ਮੈਂਬਰ ਹੈਮਿਲਟਨ ਵੈਸਟ ਤੋਂ ਡਾ. ਗੌਰਵ ਸ਼ਰਮਾ ਐਮ.ਪੀ., ਗਿੰਨੀ ਐਂਡਰਸਨ ਐਮ.ਪੀ. ਨਿਊਜ਼ੀਲੈਂਡ, (ਭਾਰਤ ਹਾਈ ਕਮਿਸ਼ਨ, ਵੈਲਿੰਗਟਨ) ਅਤੇ ਆਰਟ ਆਫ਼ ਲਿਵਿੰਗ ਦੇ ਸਹਿਯੋਗ ਤੇ ਸਹਿ-ਮੇਜ਼ਬਾਨੀ ਦੁਆਰਾ ਕੀਤਾ ਗਿਆ।
8ਵੇਂ ਇੰਟਰਨੈਸ਼ਨਲ ਯੋਗ ਦਿਵਸ 2022 ਦੇ ਮੌਕੇ ‘ਤੇ, ਭਾਰਤ ਦੇ ਹਾਈ ਕਮਿਸ਼ਨ ਸ੍ਰੀ ਮੁਕਤੇਸ਼ ਪਰਦੇਸ਼ੀ ਨੇ ਇਹ ਘੋਸ਼ਣਾ ਕਰਦੇ ਹੋਏ ਖ਼ੁਸ਼ੀ ਪ੍ਰਗਟ ਕੀਤੀ ਕਿ ਸਾਡੇ ਨਵੇਂ ਸੱਭਿਆਚਾਰਕ ਸਹਿਯੋਗੀ ਅਤੇ ਯੋਗਾ ਪ੍ਰੋਫੈਸ਼ਨਲ ਅੰਕਿਤਾ ਸੂਦ ਦੁਆਰਾ ਜਲਦੀ ਹੀ ਨਵੇਂ ਸਥਾਨ (72 Pipitea, Thorndon, Wellington) ਵਿਖੇ ਯੋਗਾ ਕਲਾਸਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ।
Home Page ਨਿਊਜ਼ੀਲੈਂਡ ਪਾਰਲੀਮੈਂਟ ‘ਚ ‘8ਵੇਂ ਇੰਟਰਨੈਸ਼ਨਲ ਯੋਗ ਦਿਵਸ’ ਦਾ ਆਯੋਜਨ ਕੀਤਾ ਗਿਆ