ਮੁਸਕਾਨ ਕੇਅਰ ਟਰੱਸਟ ਐਨਜ਼ੈੱਡ: ਸਿਹਤ ਮੰਤਰੀ ਸ੍ਰੀ ਐਂਡਰਿਊ ਲਿਟਲ ਵੱਲੋਂ “ਕਮਿਊਨਿਟੀ ਵੈਕਸੀਨੇਸ਼ਨ ਚੈਂਪੀਅਨ” ਨਾਲ ਸਨਮਾਨਿਤ

ਵੈਲਿੰਗਟਨ, 25 ਜੂਨ – 22 ਜੂਨ ਦਿਨ ਬੁੱਧਵਾਰ ਨੂੰ ਮੁਸਕਾਨ ਕੇਅਰ ਟਰੱਸਟ ਐਨਜ਼ੈੱਡ “ਪ੍ਰੋਟੈਕਸ਼ਨ ਥਰੂ ਪ੍ਰਿਵੈਂਸ਼ਨ” ਕਮਿਊਨਿਟੀ ਟੀਕਾਕਰਣ ਦੀ ਟੀਮ ਨੂੰ ਵੈਲਿੰਗਟਨ ਵਿਖੇ ਨਿਊਜ਼ੀਲੈਂਡ ਪਾਰਲੀਮੈਂਟ ‘ਚ ਆਯੋਜਿਤ ਕੀਤੇ ਗਏ ‘ਨੈਸ਼ਨਲ ਵਲੰਟੀਅਰ ਐਵਾਰਡ’ ਸਮਾਰੋਹ ਦੌਰਾਨ ਮਾਨਯੋਗ ਸਿਹਤ ਮੰਤਰੀ ਸ੍ਰੀ ਐਂਡਰਿਊ ਲਿਟਲ ਵੱਲੋਂ ਰਨਰ ਅੱਪ ਦੇ ਤੌਰ ‘ਤੇ “ਕਮਿਊਨਿਟੀ ਵੈਕਸੀਨੇਸ਼ਨ ਚੈਂਪੀਅਨ” ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਨਿਊਜ਼ੀਲੈਂਡ ਸਰਕਾਰ ਵੱਲੋਂ ਦੇਸ਼ ਭਰ ਵਿੱਚ ਕੋਵਿਡ -19 ਦੀ ਰੋਕਥਾਮ ਲਈ ਚਲਾਏ ਟੀਕਾਕਰਣ ਅਭਿਆਨ ਦੇ ਤਹਿਤ ਦਿੱਤਾ ਗਿਆ ਹੈ।
ਨਿਵੇਦਿਤਾ ਸ਼ਰਮਾ ਨੇ ਕਿਹਾ ਕਿ ਇਹ ਐਵਾਰਡ ਸਨਮਾਨ ਸਾਡੇ ਯਤਨਾਂ ਲਈ ਨਾਮਜ਼ਦ ਕੀਤੇ ਜਾਣ ਅਤੇ ਮਾਨਤਾ ਪ੍ਰਾਪਤ ਹੋਣ ਲਈ ਇਹ ਇੱਕ ਸਨਮਾਨ ਅਤੇ ਨਿਮਰ ਅਨੁਭਵ ਸੀ। ਬਹੁਤ ਸਾਰੇ ਪ੍ਰੇਰਨਾਦਾਇਕ ਪਹਿਲਕਦਮੀਆਂ ਅਤੇ ਪੂਰੇ ਆਟੋਏਰੋਆ ਵਿੱਚ ਕੀਤੇ ਜਾ ਰਹੇ ਨਿਰਸਵਾਰਥ ਕੰਮ ਨੂੰ ਦੇਖਿਆ ਹੋਇਆ ਸਨਮਾਨ ਬਹੁਤ ਖ਼ਾਸ ਹੈ। ਉਨ੍ਹਾਂ ਕਿਹਾ ਕਿ ਸਾਡੇ ਮੁਸਕਾਨ ਕੇਅਰ ਟਰੱਸਟ ਦੇ ਟਰੱਸਟੀਆਂ, ਟੀਮ ਮੁਸਕਾਨ ਵਲੰਟੀਅਰਾਂ, ਸੈਕਟਰ ਅਤੇ ਕਮਿਊਨਿਟੀ ਪਾਰਟਨਰਸ, ਸਹਿਯੋਗੀਆਂ, ਸਾਡੇ ਭਾਈਚਾਰੇ ਦੇ ਮੈਂਬਰਾਂ ਅਤੇ ਮੁਸਕਾਨ ਦਾ ਸਵਰਗ ਤੋਂ ਆਸ਼ੀਰਵਾਦ ਲਈ ਨਿਮਰਤਾਪੂਰਵਕ ਧੰਨਵਾਦ ਹੈ। ਤੁਸੀਂ ਸਾਰਿਆਂ ਨੇ ਮਿਲ ਕੇ “ਪ੍ਰੋਟੈਕਸ਼ਨ ਥਰੂ ਪ੍ਰਿਵੈਂਸ਼ਨ” ਨੂੰ ਸੰਭਵ ਬਣਾਇਆ ਸੀ।
‘ਕੂਕ ਪੰਜਾਬੀ ਸਮਾਚਾਰ’ ਦੀ ਪੂਰੀ ਟੀਮ ਵੱਲੋਂ ਮੁਸਕਾਨ ਕੇਅਰ ਟਰੱਸਟ ਐਨਜ਼ੈੱਡ “ਪ੍ਰੋਟੈਕਸ਼ਨ ਥਰੂ ਪ੍ਰਿਵੈਂਸ਼ਨ” ਕਮਿਊਨਿਟੀ ਟੀਕਾਕਰਣ ਦੀ ਟੀਮ ਨੂੰ ਰਨਰ ਅੱਪ ਦੇ ਤੌਰ ‘ਤੇ “ਕਮਿਊਨਿਟੀ ਵੈਕਸੀਨੇਸ਼ਨ ਚੈਂਪੀਅਨ” ਐਵਾਰਡ ਨਾਲ ਸਨਮਾਨਿਤ ਹੋਣ ਉੱਤੇ ਬਹੁਤ-ਬਹੁਤ ਵਧਾਈਆਂ।