ਵੈਲਿੰਗਟਨ, 29 ਜੂਨ – ਇੱਥੇ 7 ਜੁਲਾਈ ਨੂੰ ਭਾਰਤੀ ਹਾਈ ਕਮਿਸ਼ਨ ਵਿਖੇ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੇ. ਪਰਦੇਸ਼ੀ ਵੱਲੋਂ ਪ੍ਰੋ. ਜੈਸ਼ੰਕਰ ਲਾਲ ਸ਼ਾਹ ਦੀ ਲਿਖੀ ਪੁਸਤਕ ‘ਦਿ ਰੈਲੀਵੈਂਸ ਆਫ਼ ਇੰਡੀਅਨ ਫ਼ਿਲਾਸਫ਼ੀ ਟੂ ਕੰਟੈਂਪਰੇਰੀ ਵੈਸਟਰਨ ਫ਼ਿਲਾਸਫ਼ੀ’ ਨੂੰ ਰਿਲੀਜ਼ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।
ਇਹ ਬੁੱਕ ਰਿਲੀਜ਼ ਸਮਾਗਮ ਨਵੀਂ ਬਣੀ ਹਾਈ ਕਮਿਸ਼ਨ ਆਫ਼ ਇੰਡੀਆ ਦੀ ਬਿਲਡਿੰਗ ਦੇ ਅਹਾਤੇ (72 Pipitea Street, Thorndon, Wellington, 6011) ਵਿਖੇ 7 ਜੁਲਾਈ 2022 ਦਿਨ ਵੀਰਵਾਰ ਦੀ ਸ਼ਾਮ ਨੂੰ 4.00 ਵਜੇ ਤੋਂ 5.00 ਵਜੇ ਤੱਕ ਕੀਤਾ ਜਾਏਗਾ।
ਗੌਰਤਲਬ ਹੈ ਕਿ ‘ਦਿ ਰੈਲੀਵੈਂਸ ਆਫ਼ ਇੰਡੀਅਨ ਫ਼ਿਲਾਸਫ਼ੀ ਟੂ ਕੰਟੈਂਪਰੇਰੀ ਵੈਸਟਰਨ ਫ਼ਿਲਾਸਫ਼ੀ’ ਦੇ ਲੇਖਕ ਪ੍ਰੋ. ਜੈਸ਼ੰਕਰ ਲਾਲ ਸ਼ਾਹ (ਡਾ. ਸ਼ਾਹ) ਵਿਕਟੋਰੀਆ ਯੂਨੀਵਰਸਿਟੀ ਆਫ਼ ਵੈਲਿੰਗਟਨ ਤੋਂ ਫ਼ਿਲਾਸਫ਼ੀ ਦੇ ਰਿਟਾਇਰਡ ਪ੍ਰੋਫੈਸਰ ਹਨ। ਉਨ੍ਹਾਂ ਪੀਐਚਡੀ ਰਾਈਸ ਯੂਨੀਵਰਸਿਟੀ, ਹਿਊਸਟਨ ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਹੁਣ ਤੱਕ 14 ਪੁਸਤਕਾਂ ਲਿਖੀਆਂ ਹਨ ਅਤੇ ਦੁਨੀਆ ਭਰ ‘ਚ 200 ਦੇ ਲਗਭਗ ਸੈਮੀਨਾਰਸ ਤੇ ਕਾਨਫ਼ਰੰਸ ਵਿੱਚ ਪੇਪਰ ਪੇਸ਼ ਕੀਤੇ ਹਨ।
Home Page 7 ਜੁਲਾਈ ਨੂੰ ਭਾਰਤੀ ਹਾਈ ਕਮਿਸ਼ਨਰ ਵੱਲੋਂ ‘ਦਿ ਰੈਲੀਵੈਂਸ ਆਫ਼ ਇੰਡੀਅਨ ਫ਼ਿਲਾਸਫ਼ੀ...