ਬਾਲੀਵੁੱਡ ਅਦਾਕਾਰ ਤੇ ਕਾਂਗਰਸ ਆਗੂ ਰਾਜ ਬੱਬਰ ਨੂੰ ਦੋ ਸਾਲ ਦੀ ਸਜ਼ਾ, ਫ਼ੈਸਲੇ ਵਿਰੁੱਧ ਅਪੀਲ ਕਰਨ ਲਈ ਜ਼ਮਾਨਤ ਮਿਲੀ

ਲਖਨਊ, 7 ਜੁਲਾਈ – ਸਥਾਨਕ ਕੋਰਟ ਨੇ ਬਾਲੀਵੁੱਡ ਅਦਾਕਾਰ ਤੇ ਕਾਂਗਰਸ ਆਗੂ ਰਾਜ ਬੱਬਰ ਨੂੰ ਇੱਕ ਚੋਣ ਅਧਿਕਾਰੀ ‘ਤੇ ਹਮਲੇ ਮਾਮਲੇ ‘ਚ ਦੋਸ਼ੀ ਕਰਾਰ ਦਿੰਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ ਕਰਨ ਦੇ ਮੌਕੇ ਵਜੋਂ ਰਾਜ ਬੱਬਰ ਨੂੰ ਜ਼ਮਾਨਤ ਦੇ ਦਿੱਤੀ ਗਈ। ਅਦਾਲਤ ਨੇ ਰਾਜ ਬੱਬਰ ਨੂੰ 6,500 ਰੁਪਏ ਜੁਰਮਾਨਾ ਵੀ ਲਾਇਆ ਹੈ। ਇਸ ਮਾਮਲੇ ‘ਚ ਰਾਜ ਬੱਬਰ ਖ਼ਿਲਾਫ਼ ਐੱਫਆਈਆਰ ਮਈ 1996 ਵਿੱਚ ਇੱਕ ਚੋਣ ਦੌਰਾਨ ਦਰਜ ਕਰਵਾਈ ਗਈ ਸੀ। ਉਦੋਂ ਰਾਜ ਬੱਬਰ ਲਖਨਊ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਵੱਲੋਂ ਉਮੀਦਵਾਰ ਸਨ। ਪੁਲੀਸ ਨੇ 23 ਸਤੰਬਰ 1996 ਨੂੰ ਰਾਜ ਬੱਬਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਅਦਾਲਤ ਨੇ 7 ਮਾਰਚ 2020 ਨੂੰ ਉਨ੍ਹਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ।