ਆਕਲੈਂਡ, 8 ਜੁਲਾਈ – ਸਥਾਨਕ ਵਾਸੀ ਤੇ ਅਦਾਕਾਰ, ਪ੍ਰੋਡਿਊਸਰ ਮੁਖ਼ਤਿਆਰ ਸਿੰਘ ਵੱਲੋਂ ਅੰਗਰੇਜ਼ੀ ‘ਚ ਬਣਾਈ ਸ਼ੋਰਟ ਫਿਲਮ ‘Froggie Whoosh’ ਨੇ ਨੌਰਥ ਅਮਰੀਕਾ ‘ਚ ਹੋਏ ‘5ਵੇਂ ਕੋਨਟੀਨੈਂਟ ਇੰਟਰਨੈਸ਼ਨਲ ਫਿਲਮ ਫ਼ੈਸਟੀਵਲ’ ਫਿਲਮ ਮੁਕਾਬਲੇ ‘ਚ 6 ਐਵਾਰਡ ਜਿੱਤੇ ਹਨ। ਫਿਲਮ ਨੂੰ ਡਾਇਰੈਕਟ ਕੈਮ ਸ਼ਰਮਾ ਨੇ ਕੀਤਾ ਹੈ। ਇਹ ਜਾਣਕਾਰੀ ਮੁਖ਼ਤਿਆਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਉੱਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ, ‘ਮਿੱਤਰਾਂ, ਸਨੇਹੀਆਂ, ਪਿਆਰਿਆਂ ਨਾਲ ਅੱਜ ਇੱਕ ਵੱਡੀ ਪ੍ਰਾਪਤੀ ਦੀ ਖ਼ੁਸ਼ੀ ਸਾਂਝੀ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਵੱਲੋਂ ਅੰਗਰੇਜ਼ੀ ‘ਚ ਬਣਾਈ ਸ਼ੋਰਟ ਮੂਵੀ ‘Froggie Whoosh’ ਨੌਰਥ ਅਮਰੀਕਾ ‘ਚ ਹੋਏ ਇੱਕ ਵੱਡੇ ਫਿਲਮ ਮੁਕਾਬਲੇ ‘ਚ 6 ਐਵਾਰਡ ਜਿੱਤ ਗਈ ਹੈ’। ਆਪ ਸਭ ਦੀਆਂ ਦੁਆਵਾਂ ਦਾ ਸਾਥ ਸੀ ਜੋ ਮੇਰੇ ਵਰਗੇ ਨਿਮਾਣੇ ਦੀ ਪ੍ਰੋਡਿਊਸਰ ਤੇ ਐਕਟ ਕੀਤੀ ਫਿਲਮ ਨੂੰ ਇੱਕ ਵੱਡੇ ਪਲੇਟਫ਼ਾਰਮ ‘ਤੇ ਜਗ੍ਹਾ ਮਿਲਣ ਦੇ ਨਾਲ-ਨਾਲ ਮੈਨੂੰ ਲੀਡ ਐਕਟਰ (ਐਵਾਰਡ) ਮਿਲਿਆ, ਇਸ ਰਸਤੇ ਤੁਰਨ ਦੀ ਰਫ਼ਤਾਰ ਨੂੰ ਬਲ ਮਿਲਿਆ ਹੈ, ਬਾਕੀ ਟੀਮ ਦੇ ਨਾਲ-ਨਾਲ ਮੇਰੇ ਬੇਟੇ ਉਦੇ ਸਿੰਘ ਦੇ ਫੇਸ ਐਕਸਪ੍ਰੇਸ਼ਨ ਨੇ ਫਿਲਮ ਨੂੰ ਕਲਾਈਮੈਕਸ ‘ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਲਿਖਿਆ ਜਲਦੀ ਹੀ ਆਪ ਦੀ ਕਚਹਿਰੀ ‘ਚ ਕਰੀਬ 3ਫ਼ਿਲਮਾਂ ਸਿਨੇਮੇ ‘ਚ ਦਿਖਾ ਰਹੇ ਹਾਂ।
ਜ਼ਿਕਰਯੋਗ ਹੈ ਕਿ ਮੁਖ਼ਤਿਆਰ ਸਿੰਘ ਨੇ ਇਹ ਸ਼ੋਰਟ ਫਿਲਮ ਨਿਊਜ਼ੀਲੈਂਡ ਵਿੱਚ ਹੀ ਸ਼ੂਟ ਕੀਤੀ ਹੈ।
ਸ਼ੋਰਟ ਫਿਲਮ ‘Froggie Whoosh’ ਨੂੰ ਮਿਲੇ 6 ਐਵਾਰਡਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
1. ਬੈੱਸਟ ਸ਼ੋਰਟ ਥ੍ਰਿਲਰ ਫਿਲਮ
2. ਸਪੈਸ਼ਲ ਮੈਨਸ਼ਨ ਡਾਇਰੈਕਟਰ ਐਵਾਰਡ
3. ਸਪੈਸ਼ਲ ਮੈਨਸ਼ਨ ਐਕਟਰ ਐਵਾਰਡ
4. ਬੈੱਸਟ ਐਡਿਟਿੰਗ
5. ਬੈੱਸਟ ਸਿਨੇਮੈਟੋਗ੍ਰੈਫ਼ੀ
6. ਬੈੱਸਟ ਸਾਊਂਡ ਡਿਜ਼ਾਈਨ
‘ਕੂਕ ਪੰਜਾਬੀ ਸਮਾਚਾਰ’ ਵੱਲੋਂ ਸਥਾਨਕ ਵਾਸੀ ਤੇ ਅਦਾਕਾਰ, ਡਾਇਰੈਕਟਰ ਮੁਖ਼ਤਿਆਰ ਸਿੰਘ ਨੂੰ ਉਨ੍ਹਾਂ ਵੱਲੋਂ ਬਣਾਈ ਸ਼ੋਰਟ ਫਿਲਮ ‘Froggie Whoosh’ ਨੂੰ ਮਿਲੇ ਐਵਾਰਡਜ਼ ਲਈ ਬਹੁਤ ਬਹੁਤ ਵਧਾਈਆਂ।
Home Page ਨਿਊਜ਼ੀਲੈਂਡ ਦੇ ਮੁਖ਼ਤਿਆਰ ਸਿੰਘ ਦੀ ਸ਼ੋਰਟ ਫਿਲਮ ‘Froggie Whoosh’ ਨੇ ਨੌਰਥ ਅਮਰੀਕਾ...