ਵਿੰਬਲਡਨ, 10 ਜੁਲਾਈ – ਵਿੰਬਲਡਨ ਟੈਨਿਸ ਦੇ ਫਾਈਨਲ ਮੈਚ ‘ਚ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ (35) ਨੇ ਪਹਿਲਾ ਸੈੱਟ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦੇ ਹੋਏ ਆਸਟਰੇਲੀਆ ਦੇ ਖਿਡਾਰੀ ਨਿਕ ਕਿਗ੍ਰਿਓਸ (27) ਨੂੰ ਮਾਤ ਦੇ ਕੇ ਇਸ ਟੂਰਨਾਮੈਂਟ ਵਿੱਚ ਆਪਣਾ 7ਵਾਂ ਖ਼ਿਤਾਬ ਜਿੱਤਿਆ ਹੈ।
ਸਰਬੀਆ ਦੇ ਇਸ ਖਿਡਾਰੀ ਨੇ ਆਸਟਰੇਲੀਆ ਦੇ ਖਿਡਾਰੀ ਨੂੰ 4-6, 6-3, 6-4, 7-6 ਦੇ ਸਕੋਰ ਨਾਲ ਮਾਤ ਦਿੱਤੀ। ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਨੇ ਗ੍ਰਾਸ-ਕੋਰਟ ਗ੍ਰੈਂਡ ਸਲੈਮ ਟੂਰਨਾਮੈਂਟ ‘ਚ 28 ਮੈਚਾਂ ਤੱਕ ਆਪਣੀ ਅਜੇਤੂ ਦੌੜ ਨੂੰ ਕਾਇਮ ਰੱਖਿਆ ਹੈ।
ਇਸ ਜਿੱਤ ਨਾਲ ਇਹ ਜੋਕੋਵਿਚ ਦਾ ਕੁੱਲ ਮਿਲਾ ਕੇ 21ਵਾਂ ਗ੍ਰੈਂਡ ਸਲੈਮ ਖ਼ਿਤਾਬ ਹੈ, ਜਿਸ ਨਾਲ ਉਹ ਰਿਕਾਰਡ ਧਾਰਕ ਰਾਫੇਲ ਨਡਾਲ ਤੋਂ ਇੱਕ ਖ਼ਿਤਾਬ ਪਿੱਛੇ ਹੈ। ਸਿਰਫ਼ ਰੋਜਰ ਫੈਡਰਰ ਨੇ 8 ਖ਼ਿਤਾਬਾਂ ਦੇ ਨਾਲ ਜ਼ਿਆਦਾ ਵਿੰਬਲਡਨ ਖ਼ਿਤਾਬ ਜਿੱਤੇ ਹਨ। ਵਿਸ਼ਵ ਦਰਜਾਬੰਦੀ ‘ਚ 40ਵਾਂ ਦਰਜਾ ਹਾਸਿਲ ਆਸਟਰੇਲੀਆ ਦਾ ਖਿਡਾਰੀ ਨਿਕ ਕਿਗ੍ਰਿਓਸ ਆਪਣਾ ਪਹਿਲਾ ਗ੍ਰੈਂਡ ਸਲੈਮ ਫਾਈਨਲ ਖੇਡ ਰਿਹਾ ਸੀ।
Home Page ਵਿੰਬਲਡਨ 2022: ਨੋਵਾਕ ਜੋਕੋਵਿਚ ਨੇ ਨਿਕ ਕਿਗ੍ਰਿਓਸ ਨੂੰ ਹਰਾ ਕੇ 7ਵੀਂ ਵਾਰ...