ਬਰਮਿੰਘਮ, 2 ਅਗਸਤ – ਇੱਥੇ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੇ ਹੁਣ ਤੱਕ ਕੁੱਲ 18 ਤਗਮੇ ਜਿੱਤੇ ਹਨ, ਜਿਸ ਵਿੱਚ 5 ਸੋਨੇ, 6 ਚਾਂਦੀ ਅਤੇ 7 ਕਾਂਸੀ ਦੇ ਤਗਮੇ ਹਨ।
ਤੁਲਿਕਾ ਮਾਨ ਨੇ ਭਾਰਤ ਨੂੰ ਕਾਮਨਵੈਲਥ ਗੇਮਜ਼ ਵਿੱਚ ਜੂਡੋ ਵਿੱਚ ਚਾਂਦੀ ਦਾ ਤਗਮਾ ਦਿਵਾਇਆ। ਉਸ ਨੇ 78 ਕਿੱਲੋ ਭਾਰ ਵਰਗ ਦੇ ਮਹਿਲਾਵਾਂ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਸਿਡਨੀ ਐਂਡਰਿਊ ਨੂੰ ਸ਼ਿਕਸਤ ਦਿੱਤੀ। ਹਾਲਾਂਕਿ, ਉਹ ਫਾਈਨਲ ਵਿੱਚ ਸਕਾਟਲੈਂਡ ਦੀ ਸਾਰਾ ਐਡਲਿੰਗਟਨ ਤੋਂ ਹਾਰ ਗਈ।
ਕਾਮਨਵੈਲਥ ਗੇਮਜ਼ ਦੇ ਸਕੁਐਸ਼ ਮੁਕਾਬਲੇ ਵਿੱਚ ਭਾਰਤ ਦੇ ਸੌਰਵ ਘੋਸ਼ਾਲ ਨੇ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ।
ਭਾਰਤ ਦੇ ਲਵਪ੍ਰੀਤ ਸਿੰਘ ਨੇ ਕਾਮਨਵੈਲਥ ਗੇਮਜ਼ ਵਿੱਚ ਵੇਟਲਿਫ਼ਟਿੰਗ ‘ਚ ਪੁਰਸ਼ਾਂ ਦੇ 109 ਕਿੱਲੋਗ੍ਰਾਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਕੁੱਲ 355 ਕਿੱਲੋ ਭਾਰ ਚੁੱਕਿਆ।
ਭਾਰਤੀ ਵੇਟਲਿਫ਼ਟਰ ਗੁਰਦੀਪ ਸਿੰਘ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ 109+ ਕਿੱਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਉਸ ਨੇ ਸਨੈਚ ਦੌਰ ਵਿੱਚ ਤਿੰਨ ਕੋਸ਼ਿਸ਼ਾਂ ਵਿੱਚ 167 ਕਿੱਲੋਗ੍ਰਾਮ ਦਾ ਆਪਣਾ ਸਰਵੋਤਮ ਭਾਰ ਚੁੱਕਿਆ। ਇਸ ਤੋਂ ਬਾਅਦ ਉਸ ਨੇ ਕਲੀਨ ਐਂਡ ਜਰਕ ਰਾਊਂਡ ਵਿੱਚ 223 ਕਿੱਲੋ ਭਾਰ ਚੁੱਕਿਆ। ਇਸ ਤਰ੍ਹਾਂ ਗੁਰਦੀਪ ਨੇ ਕੁੱਲ 390 ਕਿੱਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ।
ਤੇਜਸਵਿਨ ਸ਼ੰਕਰ ਨੇ ਪੁਰਸ਼ਾਂ ਦੀ ਉੱਚੀ ਛਾਲ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ। ਬਰਮਿੰਘਮ ਨੇ ਕਾਮਨਵੈਲਥ ਗੇਮਜ਼ ਵਿੱਚ ਟਰੈਕ ਅਤੇ ਫ਼ੀਲਡ ਈਵੈਂਟ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ। ਤੇਜਸਵਿਨ ਨੇ ਪੁਰਸ਼ਾਂ ਦੀ ਉੱਚੀ ਛਾਲ ਵਿੱਚ 2.22 ਮੀਟਰ ਦੀ ਛਾਲ ਮਾਰੀ।
Home Page ਕਾਮਨਵੈਲਥ ਗੇਮਜ਼ 2022: ਭਾਰਤ ਨੇ 18 ਤਗਮੇ ਜਿੱਤੇ, ਤਗਮਾ ਸੂਚੀ ‘ਚ 7ਵੇਂ...