ਬਰਮਿੰਘਮ, 7 ਅਗਸਤ – ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਸਾਬਕਾ ਚੈਂਪੀਅਨ ਨਿਊਜ਼ੀਲੈਂਡ ਨੂੰ ਸ਼ੂਟ ਆਊਟ ’ਚ 2-1 ਨਾਲ ਹਰਾ ਕੇ ਕਾਮਨਵੈਲਥ ਗੇਮਜ਼ ’ਚ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਮਹਿਲਾ ਟੀਮ ਦਾ ਕਾਮਨਵੈਲਥ ਗੇਮਜ਼ ’ਚ 16 ਸਾਲ ਵਿੱਚ ਪਹਿਲਾ ਇਹ ਪਹਿਲਾ ਤਗਮਾ ਹੈ।
ਕਾਂਸੀ ਦੇ ਤਗਮੇ ਲਈ ਖੇਡੇ ਗਏ ਮੈਚ ਦੌਰਾਨ ਭਾਰਤੀ ਮਹਿਲਾ ਟੀਮ ਆਖਰੀ ਪਲਾਂ ’ਚ 1-0 ਨਾਲ ਅੱਗੇ ਚੱਲ ਰਹੀ ਸੀ ਪਰ ਆਖਰੀ 30 ਸਕਿੰਟ ਤੋਂ ਵੀ ਘੱਟ ਸਮੇਂ ਅੰਦਰ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦੇ ਦਿੱਤਾ। ਇਹ ਪੈਨਲਟੀ ਸਟਰੋਕ ਗੋਲ ’ਚ ਬਦਲਿਆ ਤੇ ਓਲੀਵੀਆ ਮੈਰੀ ਨੇ ਨਿਊਜ਼ੀਲੈਂਡ ਨੂੰ ਬਰਾਬਰੀ ਦਿਵਾ ਦਿੱਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੂਟ ਆਊਟ ਵੱਲ ਖਿੱਚਿਆ ਗਿਆ। ਭਾਰਤ ਨੇ ਸ਼ੂਟ ਆਊਟ ਦੌਰਾਨ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਤਗਮਾ ਆਪਣੇ ਨਾਂ ਕੀਤਾ। ਸਲੀਮਾ ਟੇਟੇ ਦੇ ਗੋਲ ਦੀ ਬਦੌਲਤ ਭਾਰਤ ਖੇਡ ਦੇ ਅੱਧੇ ਸਮੇਂ ਤੱਕ 1-0 ਨਾਲ ਅੱਗੇ ਸੀ। ਸ਼ੂਟ ਆਊਟ ’ਚ ਭਾਰਤੀ ਕਪਤਾਨ ਤੇ ਗੋਲਕੀਪਰ ਸਵਿਤਾ ਨੇ ਨਿਊਜ਼ੀਲੈਂਡ ਦੀਆਂ ਤਿੰਨ ਕੋਸ਼ਿਸ਼ਾਂ ਨਾਕਾਮ ਕਰਕੇ ਟੀਮ ਲਈ ਤਗਮਾ ਪੱਕਾ ਕੀਤਾ।
Home Page ਕਾਮਨਵੈਲਥ ਗੇਮਜ਼ 2022: ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 2-1 ਨਾਲ...