ਦੁਬਈ, 31 ਅਗਸਤ – ਏਸ਼ੀਆ ਕੱਪ ਦੇ ਗਰੁੱਪ ਮੁਕਾਬਲੇ ਵਿੱਚ ਭਾਰਤ ਨੇ ਹਾਂਗ ਕਾਂਗ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਜਿੱਤ ਨਾਲ ਭਾਰਤ, ਅਫਗਾਨਿਸਤਾਨ ਮਗਰੋਂ ਸੁਪਰ 4 ਗੇੜ ਵਿੱਚ ਦਾਖਲ ਹੋਣ ਵਾਲੀ ਦੂਜੀ ਟੀਮ ਬਣ ਗਈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ’ਤੇ 192 ਦੌੜਾਂ ਬਣਾਈਆਂ ਸਨ। ਭਾਰਤ ਲਈ ਵਿਰਾਟ ਕੋਹਲੀ ਤੇ ਸੂਰਿਆ ਕੁਮਾਰ ਯਾਦਵ ਨੇ ਕ੍ਰਮਵਾਰ ਨਾਬਾਦ 59 ਤੇ 68 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦਿਆਂ ਹਾਂਗਕਾਂਗ ਦੀ ਟੀਮ 20 ਓਵਰਾਂ ਵਿੱਚ 5 ਵਿਕਟਾਂ ’ਤੇ ਮਹਿਜ਼ 152 ਦੌੜਾਂ ਹੀ ਬਣਾ ਸਕੀ। ਹਾਂਗਕਾਂਗ ਲਈ ਸਭ ਤੋਂ ਵਧ 41 ਦੌੜਾਂ ਬਾਬਰ ਹਯਾਤ ਨੇ ਬਣਾਈਆਂ। ਕਿੰਚਿਤ ਸ਼ਾਹ ਨੇ 30 ਜਦੋਂ ਕਿ ਜੀਸ਼ਾਨ ਅਲੀ 26 ਦੌੜਾਂ ਨਾਲ ਨਾਬਾਦ ਰਿਹਾ। ਹਾਂਗ ਕਾਂਗ ਦੇ ਆਯੁੂਸ਼ ਸ਼ੁਕਲਾ ਅਤੇ ਮੁਹੰਮਦ ਗਜਨਫਰ ਨੇ ਇਕ-ਇਕ ਵਿਕਟ ਲਿਆ।
Cricket ਏਸ਼ੀਆ ਕੱਪ 2022: ਹਾਂਗ ਕਾਂਗ ਨੂੰ 40 ਦੌੜਾਂ ਨਾਲ ਹਰਾ ਕਿ ਭਾਰਤ...