19 ਨਵੰਬਰ ਨੂੰ ਹੋਣ ਜਾ ਰਹੇ ‘ਗੈਰੀ ਸੰਧੂ ਆਕਲੈਂਡ ਲਾਈਵ’ ਦਾ ਪੋਸਟਰ ਜਾਰੀ ਹੋਇਆ

ਆਕਲੈਂਡ, 12 ਸਤੰਬਰ – ਪੰਜਾਬੀ ਗਾਇਕ ਗੈਰੀ ਸੰਧੂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ 19 ਨਵੰਬਰ ਨੂੰ ਆਪਣੀ ਗਾਇਕੀ ਦੀ ਪੇਸ਼ਕਾਰੀ ਦੇਣ ਲਈ ਆ ਰਿਹਾ ਹੈ। ਇਹ ਸੰਗੀਤਕ ਪ੍ਰੋਗਰਾਮ ਬਿੱਗ ਬ੍ਰਦਰਜ਼ ਪ੍ਰੋਡਕਸ਼ਨ ਅਤੇ ਬਲਤੇਜ ਸਿੰਘ ਵੱਲੋਂ ‘ਗੈਰੀ ਸੰਧੂ ਆਕਲੈਂਡ ਲਾਈਵ’ ਦੇ ਨਾਮ ‘ਤੇ ਮੈਨੂਕਾਓ ਦੇ ਵੋਡਾਫੋਨ ਈਵੈਂਟ ਸੈਂਟਰ ਵਿਖੇ ਹੋਣ ਜਾ ਰਿਹਾ ਹੈ।
ਇੱਥੇ ਬੋਟਨੀ ਸਥਿਤ ਤੜਕਾ ਰੈਸਟੋਰੈਂਟ ਵਿਖੇ 11 ਸਤੰਬਰ ਦਿਨ ਐਤਵਾਰ ਬਿੱਗ ਬ੍ਰਦਰਜ਼ ਪ੍ਰੋਡਕਸ਼ਨ ਅਤੇ ਬਲਤੇਜ ਸਿੰਘ ਵੱਲੋਂ ‘ਗੈਰੀ ਸੰਧੂ ਆਕਲੈਂਡ ਲਾਈਵ’ ਦਾ ਰੰਗਾਰੰਗ ਪੋਸਟਰ ਡਿਜੀਟਲ ਅਤੇ ਹਾਰਡ ਕਾਪੀ ਰਾਹੀ ਸਥਾਨਕ ਪੰਜਾਬੀ ਤੇ ਹੋਰ ਮੀਡੀਆ ਕਰਮੀਆਂ ਦੇ ਨਾਲ-ਨਾਲ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ।
ਇਸ ਮੌਕੇ ਬਿੱਗ ਬ੍ਰਦਰਜ਼ ਪ੍ਰੋਡਕਸ਼ਨ ਤੋਂ ਬਲਜੀਤ ਗਰੇਵਾਲ ਅਤੇ ਰਾਈਟ ਆਈਡੀਆ ਤੋਂ ਸ਼ਰਨਦੀਪ ਸਿੰਘ ਤੇ ਹਰਮੀਕ ਸਿੰਘ ਹੋਣਾ ਨੇ ‘ਗੈਰੀ ਸੰਧੂ ਆਕਲੈਂਡ ਲਾਈਵ’ ਸ਼ੋਅ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕੇ ਇਹ ਪਰਿਵਾਰ ਸ਼ੋਅ ਹੋਵੇਗਾ ਅਤੇ ਇਸ ਨੂੰ ਸਫਲ ਬਣਾਉਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸ਼ੋਅ ਦੌਰਾਨ ਸਟੇਜ ਤੇ ਹਾਲ ‘ਚ ਲਾਈਟਿੰਗ, ਸਾਊਂਡ ਦੇ ਵਧੀਆਂ ਪ੍ਰਬੰਧ, ਸਰੋਤਿਆਂ ਦੇ ਬੈਠਣ ਲਈ ਯੋਗ ਪ੍ਰਬੰਧ ਹੋਣਗੇ, ਸ਼ੋਅ ਦੌਰਾਨ ਸਕਿਉਰਿਟੀ ਦਾ ਪ੍ਰਬੰਧ ਹੋਵੇਗਾ, ਕਾਰ ਪਾਰਕਿੰਗ ਤੋਂ ਇਲਾਵਾ ਹੋਰ ਵੀ ਦਰੁਸਤ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਜਾਵੇਗਾ।
ਇਸ ਮੌਕੇ ‘ਗੈਰੀ ਸੰਧੂ ਆਕਲੈਂਡ ਲਾਈਵ’ ਦੇ ਪ੍ਰਬੰਧਕਾਂ ਨੇ ਕਿਹਾ ਕਿ ਸ਼ੋਅ ਦੀਆਂ ਟਿਕਟਾਂ ਦੀ ਵਿੱਕਰੀ ਆਰੰਭ ਹੋ ਗਈ ਹੈ ਤੇ ਦਰਸ਼ਕ ਆਪਣੀਆਂ ਟਿਕਟ ਆਨਲਾਈਨ https://www.eventfinda.co.nz ਰਾਹੀ ਖ਼ਰੀਦੀ ਸਕਦੇ ਹਨ।
ਪੋਸਟਰ ਰੀਲੀਜ਼ ਸਮਾਗਮ ਮੌਕੇ ਪਤਵੰਤੇ ਸੱਜਣਾਂ ਤੋਂ ਇਲਾਵਾ ਪੰਜਾਬੀ ਮੀਡੀਆ ਤੋਂ ਅਮਰਜੀਤ ਸਿੰਘ (ਕੂਕ ਪੰਜਾਬੀ ਸਮਾਚਾਰ), ਨਰਿੰਦਰ ਸਿੰਗਲਾ (ਐਨਜ਼ੈੱਡ ਤਸਵੀਰ), ਨਵਤੇਜ ਰੰਧਾਵਾ, ਪਰਮਿੰਦਰ ਸਿੰਘ, ਨਵਦੀਪ ਕਟਾਰੀਆਂ (ਰੇਡੀਓ ਸਪਾਈਸ), ਸ਼ਰਨਦੀਪ ਸਿੰਘ, ਬਲਜਿੰਦਰ ਰੰਧਾਵਾ ਸੋਨੂੰ, ਗੁਰਿੰਦਰ ਆਸੀ, ਗੁਰਪ੍ਰੀਤ ਸੈਣੀ (ਡੇਲੀ ਖ਼ਬਰ), ਕਮਲ ਬਸਿਆਲਾ (ਪੰਜਾਬੀ ਹੈਰਾਲਡ), ਹਰਮੀਕ ਸਿੰਘ (ਜਗ ਬਾਣੀ) ਅਤੇ ਰਾਜ (ਹਮ ਐੱਫਐਮ) ਤੋਂ ਹਾਜ਼ਰ ਸਨ।
19 ਨਵੰਬਰ ਨੂੰ ਆਕਲੈਂਡ ‘ਚ ਹੋਣ ਜਾ ਰਹੇ ‘ਗੈਰੀ ਸੰਧੂ ਆਕਲੈਂਡ ਲਾਈਵ’ ਸੋਅ ਬਾਰੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਬਲਜੀਤ ਗਰੇਵਾਲ ਨਾਲ 021 100 2288, ਬਲਤੇਜ ਸਿੰਘ 021 870 399, ਅੰਮ੍ਰਿਤ ਸਿੱਧੂ 022 369 1622, ਸ਼ਰਨਦੀਪ ਸਿੰਘ 021 029 79245 ‘ਤੇ ਸੰਪਰਕ ਕਰ ਸਕਦੇ ਹੋ।