ਨਵੀਂ ਦਿੱਲੀ, 22 ਸਤੰਬਰ – ਐੱਨਆਈਏ, ਈਡੀ ਤੇ ਸੂਬਾਈ ਪੁਲੀਸ ’ਤੇ ਆਧਾਰਿਤ ਸਾਂਝੀਆਂ ਟੀਮਾਂ ਨੇ ਅੱਜ 15 ਰਾਜਾਂ ’ਚ ਕਈ ਥਾਵਾਂ ’ਤੇ ਪਾਪੁਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਜਥੇਬੰਦੀ ਦੇ 106 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਰਾਜਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ (5 ਥਾਵਾਂ ’ਤੇ), ਅਸਾਮ (9), ਦਿੱਲੀ (3), ਕਰਨਾਟਕ (20), ਕੇਰਲਾ (22), ਮੱਧ ਪ੍ਰਦੇਸ਼ (4), ਮਹਾਰਾਸ਼ਟਰ (20), ਪੁੱਡੂਚੇਰੀ (3), ਰਾਜਸਥਾਨ (2), ਤਾਮਿਲ ਨਾਡੂ (10) ਅਤੇ ਉੱਤਰ ਪ੍ਰਦੇਸ਼ (8) ’ਚ ਛਾਪੇ ਮਾਰੇ ਹਨ। ਇਹ ਮੁਹਿੰਮ ਦੇਰ ਰਾਤ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਚੱਲੀ। ਇਸ ਮੁਹਿੰਮ ’ਚ ਸੂਬਾਈ ਪੁਲੀਸ ਦੇ 1500 ਮੁਲਾਜ਼ਮਾਂ ਤੋਂ ਇਲਾਵਾ, ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਅਤੇ ਐੱਨਆਈਏ ਤੇ ਈਡੀ ਦੇ ਅਫਸਰ ਸ਼ਾਮਲ ਸਨ। ਇਨ੍ਹਾਂ ਛਾਪਿਆਂ ਦੌਰਾਨ ਜਾਂਚ ਟੀਮਾਂ ਨੇ ਸੌ ਤੋਂ ਵੱਧ ਮੋਬਾਈਲ ਫੋਨ, ਲੈਪਟਾਪ ਤੇ ਹੋਰ ਸਮੱਗਰੀ ਤੋਂ ਇਲਾਵਾ ਕਈ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਹਨ। ਕੇਂਦਰੀ ਟੀਮਾਂ ਵੱਲੋਂ ਇਹ ਛਾਪੇ ‘ਅਤਿਵਾਦੀ ਫੰਡਿੰਗ’ ਦੇ ਸਬੰਧ ’ਚ ਮਾਰੇ ਗਏ ਹਨ। ਪੀਐੱਫਆਈ ਦੇ ਰਿਹਾਇਸ਼ੀ ਤੇ ਦਫਤਰੀ ਟਿਕਾਣਿਆਂ ’ਤੇ ਕਾਰਵਾਈ ਕੀਤੀ ਗਈ ਹੈ।
Home Page ਪੀਐੱਫਆਈ: ਕੇਂਦਰੀ ਏਜੰਸੀਆਂ ਵੱਲੋਂ 15 ਰਾਜਾਂ ’ਚ ਕਈ ਥਾਵਾਂ ’ਤੇ ਛਾਪੇ