ਵੈਲਿੰਗਟਨ ਨੇੜੇ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਪੂਰੇ ਦੇਸ਼ ‘ਚ ਮਹਿਸੂਸ ਕੀਤੇ ਗਏ

ਵੈਲਿੰਗਟਨ, 22 ਸਤੰਬਰ – ਅੱਜ ਰਾਤ ਵੈਲਿੰਗਟਨ ਨੇੜੇ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਦੇਸ਼ ਭਰ ਦੇ ਹਜ਼ਾਰਾਂ ਲੋਕਾਂ ਨੇ ਮਹਿਸੂਸ ਕੀਤੇ ਹਨ। ਜੀਓਨੈੱਟ ਦੇ ਅਨੁਸਾਰ ਵੀਰਵਾਰ ਨੂੰ ਰਾਤ 9.07 ਵਜੇ ਆਇਆ ਭੂਚਾਲ, ਮਾਰਲਬਰੋ ਦੇ ਤਟ ਤੋਂ ਦੂਰ, ਫ੍ਰੈਂਚ ਪਾਸ ਤੋਂ 30 ਕਿੱਲੋਮੀਟਰ ਉੱਤਰ-ਪੂਰਬ ਵਿੱਚ 51 ਕਿੱਲੋਮੀਟਰ ਦੀ ਡੂੰਘਾਈ ‘ਚ ਦਰਜ ਕੀਤਾ ਗਿਆ।
ਭੂਚਾਲ ਦੇ ਕੇਂਦਰ ਤੋਂ ਵੈਲਿੰਗਟਨ ਤੱਕ ਦੀ ਦੂਰੀ ਲਗਭਗ 70 ਕਿੱਲੋਮੀਟਰ ਸੀ। 44,500 ਤੋਂ ਵੱਧ ਲੋਕਾਂ ਨੇ ਭੂਚਾਲ ਮਹਿਸੂਸ ਕਰਨ ਦੀ ਸੂਚਨਾ ਦਿੱਤੀ, ਝਟਕੇ ਇੰਵਰਕਾਰਗਿਲ ਦੇ ਦੱਖਣ ਤੱਕ ਅਤੇ ਉੱਤਰ ਵਿੱਚ ਕੈਈਟਾਏ ਤੱਕ ਮਹਿਸੂਸ ਕੀਤੇ ਗਏ। ਇਸ ਦੇ ਨਾਲ ਮੋਟੂ, ਕ੍ਰਾਈਸਟਚਰਚ, ਮੋਟੂਏਕਾ, ਵਾਇਰਾਰਾਪਾ, ਰੈਗਲਾਨ, ਨਿਊ ਪਲੇਮਾਊਥ ਅਤੇ ਸਾਊਥ ਆਕਲੈਂਡ ਸਮੇਤ ਲੋਕਾਂ ਨੇ ਝਟਕੇ ਮਹਿਸੂਸ ਕੀਤੇ।