ਵੈਲਿੰਗਟਨ, 27 ਸਤੰਬਰ (ਕੂਕ ਪੰਜਾਬੀ ਸਮਾਚਾਰ) – ਪਿਛਲੇ ਹਫ਼ਤੇ ਕੋਵਿਡ -19 ਦੇ 9,809 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਵਾਇਰਸ ਨਾਲ 1 ਬੱਚੇ ਸਣੇ 54 ਹੋਰ ਲੋਕਾਂ ਦੀ ਮੌਤ ਹੋਈ ਹੈ।
ਸਿਹਤ ਮੰਤਰਾਲੇ ਅੱਜ ਹਫ਼ਤਾਵਾਰੀ ਅੰਕੜਿਆਂ ਵਿੱਚ ਦੱਸਿਆ ਕਿ ਪਿਛਲੇ ਹਫ਼ਤੇ ਮਰਨ ਵਾਲੇ 54 ਵਿਅਕਤੀਆਂ ਵਿੱਚੋਂ ਇੱਕ 10 ਸਾਲ ਤੋਂ ਘੱਟ ਉਮਰ ਦਾ ਬੱਚਾ ਹੈ, ਉਸ ਤੋਂ ਇਲਾਵਾ ਇੱਕ 30 ਸਾਲ ਦੇ ਸਨ, ਦੋ 40 ਸਾਲ ਦੇ ਸਨ, ਦੋ 50 ਸਾਲ ਦੇ ਸਨ, ਸੱਤ 60 ਸਾਲ ਦੇ ਸਨ, ਗਿਆਰਾਂ 70 ਦੇ ਸਨ, ਸੋਲ੍ਹਾਂ 80 ਸਾਲ ਦੇ ਸਨ ਅਤੇ ਚੌਦਾਂ 90 ਸਾਲ ਤੋਂ ਵੱਧ ਦੇ ਸੀ। ਇਨ੍ਹਾਂ ਲੋਕਾਂ ਵਿੱਚੋਂ 24 ਔਰਤਾਂ ਅਤੇ 30 ਮਰਦ ਸਨ। ਵਾਇਰਸ ਨਾਲ ਹਸਪਤਾਲ ਵਿੱਚ 166 ਲੋਕ ਹਨ ਅਤੇ 8 ਲੋਕ ਕੋਵਿਡ ਨਾਲ ਆਈਸੀਯੂ ਵਿੱਚ ਹਨ।
ਕੋਵਿਡ -19 ਦੇ 9,809 ਕੇਸਾਂ ਵਿੱਚੋਂ 1,052 ਮੁੜ ਕੋਰੋਨਾ ਹੋਇਆ ਹੈ ਅਤੇ ਇਨ੍ਹਾਂ ਵਿੱਚੋਂ 244 ਸ਼ੁਰੂਆਤੀ ਲਾਗ ਦੇ 90 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਮੁੜ ਸੰਕਰਮਿਤ ਹੋਏ ਹਨ। ਪਿਛਲੇ ਹਫ਼ਤੇ 9,522 ਲੋਕ ਠੀਕ ਹੋਏ ਹਨ। ਨੌਰਥ ਆਈਲੈਂਡ ਦੇ ਦੋ ਸਭ ਤੋਂ ਵੱਡੇ ਕੇਂਦਰਾਂ ਦੇ ਗੰਦੇ ਪਾਣੀ ਵਿੱਚ ਕੋਵਿਡ -19 ਦੀ ਪਛਾਣ ਇਹ ਦਰਸਾਉਂਦੀ ਹੈ ਕਿ ਵੱਡੀ ਗਿਣਤੀ ਵਿੱਚ ਕੇਸ ਗ਼ੈਰ-ਰਿਪੋਰਟ ਕੀਤੇ ਜਾ ਰਹੇ ਹਨ।
Home Page ਕੋਵਿਡ -19 ਓਮੀਕਰੋਨ ਪ੍ਰਕੋਪ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਪਿਛਲੇ ਹਫ਼ਤੇ 9,809 ਨਵੇਂ...