ਆਕਲੈਂਡ, 6 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਭਾਰਤ ਦੇ ਵਿਦੇਸ਼ ਮੰਤਰੀ ਡਾ. ਸੁਬਰਾਮਨੀਅਮ ਜੈਸ਼ੰਕਰ 5 ਤੋਂ 11 ਅਕਤੂਬਰ ਤੱਕ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਦੌਰੇ ‘ਤੇ ਹਨ। ਅੱਜ ਉਨ੍ਹਾਂ ਦਾ ਮਾਓਰੀ ਰਸਮੋ ਰਿਵਾਜ਼ਾਂ (ਪਾਹੁਰੀ) ਦੇ ਨਾਲ ਆਕਲੈਂਡ ਵਾਰ ਮੈਮੋਰੀਅਲ ਮਿਊਜ਼ੀਅਮ ਦੇ ਵਿਹੜੇ ਵਿੱਚ ਸਵਾਗਤ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਨਾਲ ਭਾਰਤੀ ਹਾਈ ਕਮਿਸ਼ਨਰ ਨੀਤਾਂ ਭੂਸ਼ਨ ਅਤੇ ਵਿਦੇਸ਼ ਮੰਤਰੀ ਨਾਲ ਆਏ ਡੈਲੀਗੇਸ਼ਨ ਦੇ ਮੈਂਬਰ ਤੇ ਮਾਓਰੀ ਭਾਈਚਾਰੇ ਦੇ ਲੋਕ ਹਾਜ਼ਰ ਸਨ।
ਸਵਾਗਤ ਉਪਰੰਤ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨੈਨੀਆ ਮਾਹੂਤਾ ਦੇ ਨਾਲ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦੀ ਰਸਮੀ ਮੁਲਾਕਾਤ ਹੋਈ ਅਤੇ ਦੋਵੇਂ ਦੇਸ਼ਾਂ ਦੇ ਆਪਸੀ ਰਾਜਸੀ ਸਬੰਧਾਂ ਸਬੰਧੀ ਗੱਲਬਾਤ ਹੋਈ।
Home Page ਭਾਰਤੀ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦਾ ਆਕਲੈਂਡ ਵਾਰ ਮੈਮੋਰੀਅਲ ਵਿਖੇ ਸਵਾਗਤ...