ਨਵੀਂ ਦਿੱਲੀ, 10 ਅਕਤੂਬਰ – ਚੋਣ ਕਮਿਸ਼ਨ ਨੇ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੂੰ ‘ਮਸ਼ਾਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਹੈ। ਕਮਿਸ਼ਨ ਨੇ ਧਾਰਮਿਕ ਭਾਵ ਅਰਥ ਦੇ ਹਵਾਲੇ ਨਾਲ ਦੋਵਾਂ ਧੜਿਆਂ ਨੂੰ ਤ੍ਰਿਸ਼ੂਲ ਤੇ ਗੁਰਜ ਚੋਣ ਨਿਸ਼ਾਨ ਦੇਣ ਤੋਂ ਨਾਂਹ ਕਰ ਦਿੱਤੀ। ਠਾਕਰੇ ਧੜੇ ਨੇ ਚੋਣ ਕਮਿਸ਼ਨ ਤੋਂ ਮਸ਼ਾਲ, ਤ੍ਰਿਸ਼ੂਲ ਤੇ ਚੜ੍ਹਦਾ ਸੂਰਜ ਜਦੋਂਕਿ ਸ਼ਿੰਦੇ ਧੜੇ ਨੇ ‘ਗਦਾ’ (ਗੁਰਜ), ਤਲਵਾਰ ਤੇ ਬਿਗਲ ਚੋਣ ਨਿਸ਼ਾਨਾਂ ’ਚੋਂ ਕੋਈ ਇਕ ਅਲਾਟ ਕੀਤੇ ਜਾਣ ਦੀ ਮੰਗ ਕੀਤੀ ਸੀ।
ਅਸਲ ਸ਼ਿਵ ਸੈਨਾ ਬਾਰੇ ਦਾਅਵਿਆਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਚੋਣ ਕਮਿਸ਼ਨ ਨੇ ਅੰਧੇਰੀ (ਪੂਰਬੀ) ਹਲਕੇ ਦੀ ਜ਼ਿਮਨੀ ਚੋਣ ਲਈ ਠਾਕਰੇ ਧੜੇ ਨੂੰ ‘ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ’ ਜਦੋਂਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਦੂਜੇ ਧੜੇ ਨੂੰ ‘ਬਾਲਾਸਾਹਿਬਆਂਚੀ ਸ਼ਿਵ ਸੈਨਾ (ਬਾਲਾਸਾਹਿਬ ਦੀ ਸ਼ਿਵ ਸੈਨਾ) ਨਾਮ ਅਲਾਟ ਕੀਤਾ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਮੰਗਲਵਾਰ ਸਵੇਰੇ 10 ਵਜੇ ਤੱਕ ਤਿੰਨ ਚੋਣ ਨਿਸ਼ਾਨਾਂ ਦੀ ਸੱਜਰੀ ਸੂਚੀ ਦਾਖ਼ਲ ਕਰਨ ਲਈ ਕਿਹਾ ਹੈ।
Home Page ਚੋਣ ਕਮਿਸ਼ਨ ਨੇ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੂੰ ਮਿਲਿਆ ‘ਮਸ਼ਾਲ’...