ਵੈਲਿੰਗਟਨ, 11 ਅਕਤੂਬਰ – ਪ੍ਰਸ਼ਾਂਤ ਮਹਾਂਸਾਗਰ ਦੇ ਦੂਰ-ਦੁਰਾਡੇ ਸਥਿਤ ਪਿਟ ਟਾਪੂ ‘ਤੇ ਫਸੀਆਂ ਲਗਭਗ 240 ਪਾਇਲਟ ਵ੍ਹੇਲਾਂ ਦੀ ਸੋਮਵਾਰ ਨੂੰ ਮੌਤ ਹੋ ਗਈ ਹੈ। ਕੁੱਝ ਦਿਨ ਪਹਿਲਾਂ, ਸ਼ਨੀਵਾਰ ਨੂੰ ਨੇੜਲੇ ਚੈਥਮ ਟਾਪੂ ‘ਤੇ ਸਮੁੰਦਰੀ ਕੰਢੇ ‘ਤੇ ਫਸਣ ਕਾਰਨ 215 ਵ੍ਹੇਲ ਮੱਛੀਆਂ ਦੀ ਮੌਤ ਹੋ ਗਈ ਸੀ। ਨਿਊਜ਼ੀਲੈਂਡ ਦੇ ਆਫ਼ਿਸ ਆਫ਼ ਕੰਜ਼ਰਵੇਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਪਾਇਲਟ ਵ੍ਹੇਲ ਦੇ ਦੋ ‘ਸੁਪਰ ਪੌਡ’ ਦੋ ਟਾਪੂਆਂ ‘ਤੇ ਫਸੇ ਹੋਏ ਸਨ ਜਿਨ੍ਹਾਂ ਨੂੰ ਪਾਣੀ ਵਿੱਚ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਸੀ। ਇਸ ਲਈ ਉਸ ਦੀ ਮੌਤ ਹੋ ਗਈ।
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਿਕ ਨਿਊਜ਼ੀਲੈਂਡ ਡਿਪਾਰਟਮੈਂਟ ਆਫ਼ ਕੰਜ਼ਰਵੇਸ਼ਨ ਦੇ ਮੈਰੀਨ ਟੈਕਨੀਕਲ ਐਡਵਾਈਜ਼ਰ ਡੇਵ ਲੁੰਡਕੁਵਿਸਟ ਨੇ ਕਿਹਾ ਕਿ ਇੱਕ ਤਕਨੀਕੀ ਟੀਮ ਨੇ ਫਸੀ ਵ੍ਹੇਲ ਮੱਛੀ ਦੀ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਪ੍ਰਾਣੀਆਂ ਨੂੰ ‘ਇਥੈਨਾਈਜ਼’ ਕਰਨ ਦਾ ਫ਼ੈਸਲਾ ਕੀਤਾ ਗਿਆ, ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕਦੇ ਵੀ ਜਲਦਬਾਜ਼ੀ ਵਿੱਚ ਨਹੀਂ ਲਿਆ ਜਾਂਦਾ ਸਗੋਂ ਅਜਿਹੇ ਮਾਮਲਿਆਂ ਵਿੱਚ ਇਹ ਸਭ ਤੋਂ ਤਰਸਯੋਗ ਵਿਕਲਪ ਹੈ। ਵਿਭਾਗ ਨੇ ਮੱਛੀਆਂ ਨੂੰ ਦੁਬਾਰਾ ਪਾਣੀ ਵਿੱਚ ਭੇਜਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਖ਼ਤਰਨਾਕ ਸ਼ਾਰਕ ਵ੍ਹੇਲ ਮੱਛੀਆਂ ਅਤੇ ਮਨੁੱਖਾਂ ‘ਤੇ ਹਮਲਾ ਕਰ ਸਕਦੀਆਂ ਹਨ।
ਮੱਛੀ ਫਸਣ ਦੀਆਂ ਚਿੰਤਾਜਨਕ ਘਟਨਾਵਾਂ
ਪਾਣੀ ਤੋਂ ਬਾਹਰ ਫਸੀਆਂ ਵ੍ਹੇਲ ਮੱਛੀਆਂ ਨਾਲ ਕੰਮ ਕਰਨ ਵਾਲੀ ਇੱਕ ਚੈਰਿਟੀ ਪ੍ਰੋਜੈਕਟ ਜੋਨਾਹ ਦੇ ਜਨਰਲ ਮੈਨੇਜਰ ਡੈਰੇਨ ਗਰੋਵਰ ਨੇ ਕਿਹਾ ਕਿ ਉਨ੍ਹਾਂ ਨੂੰ ਪਾਣੀ ਵਿੱਚ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਖੇਤਰ ਵਿੱਚ ਲੋੜੀਂਦੇ ਲੋਕ ਨਹੀਂ ਸਨ। ਚੈਥਮ ਆਈਲੈਂਡ ‘ਤੇ 215 ਵ੍ਹੇਲ ਮੱਛੀਆਂ ਮਿਲਣ ਤੋਂ ਬਾਅਦ ਸੰਗਠਨ ਨੇ ਫੇਸਬੁੱਕ ‘ਤੇ ਕਿਹਾ ਕਿ ਮੱਛੀਆਂ ਦਾ ਵੱਡੇ ਪੱਧਰ ‘ਤੇ ਫਸਣਾ ਇੱਕ ਪਰੇਸ਼ਾਨ ਕਰਨ ਵਾਲੀ ਘਟਨਾ ਹੈ। ਹਰ ਵਾਰ ਜਦੋਂ ਅਸੀਂ ਉਮੀਦ ਕਰਦੇ ਹਾਂ ਕਿ ਲਾਈਵ ਵ੍ਹੇਲ ਪਾਣੀ ਵਿੱਚ ਦੁਬਾਰਾ ਭੇਜੇ ਜਾ ਸਕਣ, ਪਰ ਇਹ ਇੱਕ ਵਿਕਲਪ ਨਹੀਂ ਸੀ।
1918 ‘ਚ 1000 ਤੋਂ ਵੱਧ ਜੀਵ ਫਸ ਗਏ ਅਤੇ ਮਰ ਗਏ
ਪਿਟ ਅਤੇ ਚੈਥਮ ਟਾਪੂ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਪੂਰਬੀ ਤੱਟ ਤੋਂ ਲਗਭਗ 840 ਕਿੱਲੋਮੀਟਰ ਦੂਰ ਸਥਿਤ ਚੈਥਮ ਟਾਪੂਆਂ ਦੇ ਸਭ ਤੋਂ ਵੱਡੇ ਟਾਪੂ ਹਨ। ਲਗਭਗ 800 ਲੋਕ ਵੱਡੇ ਚੈਥਮ ਟਾਪੂ ‘ਤੇ ਅਤੇ 40 ਪਿਟ ਟਾਪੂ ‘ਤੇ ਰਹਿੰਦੇ ਹਨ। ਵਿਗਿਆਨੀ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਸਮੁੰਦਰੀ ਕੰਢੇ ‘ਤੇ ਵੱਡੀਆਂ ਮੱਛੀਆਂ ਕਿਵੇਂ ਫਸ ਜਾਂਦੀਆਂ ਹਨ। ਹੁਣ ਤੱਕ ਫੜੀਆਂ ਗਈਆਂ ਮੱਛੀਆਂ ਦੀ ਸਭ ਤੋਂ ਵੱਡੀ ਗਿਣਤੀ 1918 ਵਿੱਚ ਚੈਥਮ ਟਾਪੂ ਉੱਤੇ ਫੜੀ ਗਈ ਸੀ। ਇਸ ਘਟਨਾ ‘ਚ 1000 ਤੋਂ ਵੱਧ ਜਾਨਵਰ ਮਾਰੇ ਗਏ ਸਨ।
ਪਾਇਲਟ ਵ੍ਹੇਲ ਜੋ ਛੇ ਮੀਟਰ (20 ਫੁੱਟ) ਤੋਂ ਵੱਧ ਲੰਬੀਆਂ ਹੋ ਸਕਦੀਆਂ ਹਨ ਬਹੁਤ ਜ਼ਿਆਦਾ ਮਿਲਣਸਾਰ ਹੁੰਦੀਆਂ ਹਨ, ਇਸ ਲਈ ਉਹ ਖ਼ਤਰੇ ਵਿੱਚ ਭਟਕਣ ਵਾਲੇ ਪੌਡ-ਸਾਥੀਆਂ ਦਾ ਅਨੁਸਰਣ ਕਰ ਸਕਦੀਆਂ ਹਨ। ਪਿਛਲੇ ਮਹੀਨੇ, ਆਸਟਰੇਲੀਆ ਦੇ ਦੂਰ-ਦੁਰਾਡੇ ਪੱਛਮੀ ਤਸਮਾਨੀਆ ਵਿੱਚ ਇੱਕ ਬੀਚ ‘ਤੇ ਲਗਭਗ 200 ਪਾਇਲਟ ਵ੍ਹੇਲਾਂ ਦੀ ਮੌਤ ਹੋ ਗਈ ਸੀ। ਸਟੇਟ ਵਾਇਲਡ ਸਰਵਿਸਿਜ਼ ਨੇ ਥਣਧਾਰੀ ਜੀਵਾਂ ਵਿੱਚੋਂ 44 ਨੂੰ ਮੁੜ ਪਾਣੀ ‘ਚ ਭੇਜ ਦਿੱਤਾ ਸੀ।
Home Page ਦੋ ਟਾਪੂਆਂ ‘ਤੇ ਸਮੁੰਦਰ ‘ਚੋਂ ਨਿਕਲ ਕੇ ਫਸੀਆਂ 455 ਵ੍ਹੇਲ ਮੱਛੀਆਂ ਮਰ...