ਸਿਡਨੀ, 9 ਨਵੰਬਰ – ਇੱਥੇ ਅੱਜ ਨਿਊਜ਼ੀਲੈਂਡ ਤੇ ਪਾਕਿਸਤਾਨ ਪਹਿਲੇ ਸੈਮੀਫਾਈਨਲ ‘ਚ ਭਿੜਨਗੇ, ਜਦੋਂ ਕਿ 10 ਨਵੰਬਰ ਨੂੰ ਦੂਜੇ ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।
ਅੱਜ ਪਹਿਲੇ ਸੈਮੀਫਾਈਨਲ ‘ਚ ਤੇਜ਼ ਰਫ਼ਤਾਰ ਨਾਲ ਵਾਪਸੀ ਕਰਨ ਵਾਲੇ ਪਾਕਿਸਤਾਨ ਦਾ ਮੁਕਾਬਲਾ ਫਾਰਮ ‘ਚ ਚੱਲ ਰਹੀ ਨਿਊਜ਼ੀਲੈਂਡ ਦੀ ਬਲੈਕ ਕੈਪਸ ਟੀਮ ਨਾਲ ਹੋਣ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਪਿਛਲੇ ਮਹੀਨੇ ਸਿਡਨੀ ਕ੍ਰਿਕੇਟ ਮੈਦਾਨ ‘ਤੇ ਸੁਪਰ 12 ਪੜਾਅ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਜਦੋਂ ਉਸ ਨੇ ਮੇਜ਼ਬਾਨ ਆਸਟਰੇਲੀਆ ਨੂੰ 89 ਦੌੜਾਂ ਨਾਲ ਹਰਾਇਆ, ਇਸ ਜਿੱਤ ਨਾਲ ਬਲੈਕ ਕੈਪਸ ਨੇ ਪਿਛਲੇ ਸਾਲ ਟੀ-20 ਵਰਲਡ ਕੱਪ ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਲਿਆ ਅਤੇ ਮੇਜ਼ਬਾਨ ਲਈ ਇਸ ਵਾਰ ਸੈਮੀਫਾਈਨਲ ‘ਚ ਪਹੁੰਚਣ ਵਿੱਚ ਅੜਿੱਕਾ ਬਣੀ। ਨਿਊਜ਼ੀਲੈਂਡ ਨੇ ਆਪਣੇ ਪੂਲ ‘ਚ ਟਾਪ ਕੀਤਾ।
ਜਦੋਂ ਕਿ ਪਾਕਿਸਤਾਨ ਆਪਣੇ ਸੁਪਰ 12 ਪੜਾਅ ‘ਚ ਸੰਘਰਸ਼ ਕਰਕੇ ਉੱਪਰ ਆਈ ਹੈ, ਇੱਕ ਵੇਲਾ ਸੀ ਜਦੋਂ ਪਾਕਿਸਤਾਨ ਦਾ ਸੈਮੀਫਾਈਨਲ ‘ਚ ਪਹੁੰਚਣਾ ਮੁਸ਼ਕਲ ਸੀ ਪਰ ਦੱਖਣੀ ਅਫ਼ਰੀਕਾ ਦਾ 13 ਦੌੜਾਂ ਨਾਲ ਨੀਦਰਲੈਂਡ ਤੋਂ ਹਾਰਨਾ ਤੇ ਬੰਗਲਾਦੇਸ਼ ਨੂੰ ਹਰਾ ਕੇ ਪਾਕਿਸਤਾਨ ਟੀਮ ਸੈਮੀਫਾਈਨਲ ‘ਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ ਹੈ।
ਨਿਊਜ਼ੀਲੈਂਡ-ਪਾਕਿਸਤਾਨ ਦੀ ਟੱਕਰ
ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ 28 ਟੀ-20 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚੋਂ ਪਾਕਿਸਤਾਨ ਨੇ 17 ਮੈਚ ਜਿੱਤੇ ਹਨ ਜਦੋਂ ਕਿ ਨਿਊਜ਼ੀਲੈਂਡ ਨੇ 11 ਮੈਚ ਜਿੱਤੇ ਹਨ।
ਟੀ-20 ਵਰਲਡ ਕੱਪ ਦੇ ਇਤਿਹਾਸ ‘ਚ ਦੋਵੇਂ ਟੀਮਾਂ ਕੁੱਲ 6 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਇੱਥੇ ਪਾਕਿਸਤਾਨ ਦੀ ਟੀਮ ਦਾ ਬੋਲਬਾਲਾ ਹੈ। ਪਾਕਿਸਤਾਨ ਨੇ 4 ਮੈਚ ਜਿੱਤੇ ਹਨ, ਇੰਗਲੈਂਡ ਦੀ ਟੀਮ ਨੇ 2 ਜਿੱਤੇ ਹਨ। ਦੋਵੇਂ ਟੀਮਾਂ ਪਹਿਲੀ ਵਾਰ 2007 ‘ਚ ਟੀ-20 ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹੋਈਆਂ ਸਨ, ਜਿੱਥੇ ਪਾਕਿਸਤਾਨ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
Cricket ਟੀ-20 ਵਰਲਡ ਕੱਪ: ਪਹਿਲੇ ਸੈਮੀਫਾਈਨਲ ‘ਚ ਅੱਜ ਨਿਊਜ਼ੀਲੈਂਡ ਤੇ ਪਾਕਿਸਤਾਨ ਆਹਮੋ-ਸਾਹਮਣੇ