ਆਕਲੈਂਡ, 17 ਨਵੰਬਰ – ਏਅਰ ਨਿਊਜ਼ੀਲੈਂਡ ਨੇ ਲਾਸ ਐਂਜਲਸ ਏਅਰਪੋਰਟ (LAX) ‘ਤੇ ਸਫਲ ਅਜ਼ਮਾਇਸ਼ ਤੋਂ ਬਾਅਦ, ਅਮਰੀਕਾ ‘ਚ ਆਪਣੇ ਬੋਰਡਿੰਗ ਗੇਟਾਂ ‘ਤੇ ਬਾਇਓਮੀਟ੍ਰਿਕ ਫੇਸ਼ਿਅਲ ਰਿਕੋਗਨਾਈਜੇਸ਼ਨ ਵੈਰੀਫਿਕੇਸ਼ਨ (ਚਿਹਰੇ ਦੀ ਪਛਾਣ ਤਸਦੀਕ) ਦੀ ਸ਼ੁਰੂਆਤ ਕੀਤੀ ਹੈ, ਏਅਰਲਾਈਨ ਨੇ ਇਸ ਦਾ ਐਲਾਨ ਕੀਤੀ ਹੈ।
ਏਅਰਲਾਈਨ ਨੇ ਮੀਡੀਆ ਨੂੰ ਦਿੱਤੇ ਇੱਕ ਬਿਆਨ ‘ਚ ਕਿਹਾ ਕਿ, “ਬੋਰਡਿੰਗ ਪਾਸ ਜਲਦੀ ਹੀ ਬੀਤੇ ਦੀ ਗੱਲ ਹੋ ਜਾਣਗੇ,” ਉਸ ਨੇ ਕਿਹਾ ਕਿ ਇਹ ਕਦਮ “ਯਾਤਰਾ ਦੇ ਟਕਰਾਓ ਨੂੰ ਦੂਰ ਕਰਨ ਅਤੇ ਹਵਾਈ ਅੱਡੇ ਰਾਹੀਂ ਯਾਤਰਾ ਨੂੰ ਬਹੁਤ ਸੁਖਾਲਾ ਬਣਾਉਣ ਦੀ ਯੋਜਨਾ” ਦਾ ਹਿੱਸਾ ਹੈ। ਉਸ ਨੇ ਕਿਹਾ, ‘ਨੋ ਸਾਈਟਿੰਗ ਪਾਸਪੋਰਟ ਅਤੇ ਨੋ ਸਕੈਨਿੰਗ ਬੋਰਡਿੰਗ’।
ਪਿਛਲੇ ਹਫ਼ਤੇ, LAX ਤੋਂ ਏਅਰ ਐਨਜ਼ੈੱਡ ਦੀ ਉਡਾਣ ਭਰਨ ਵਾਲੇ ਯਾਤਰੀ ਦੇਸ਼ ‘ਚ ਦਾਖਲ ਹੋਣ ‘ਤੇ ਯੂਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (CBP) ਦੁਆਰਾ ਰਿਕਾਰਡ ਕੀਤੀ ਬਾਇਓਮੀਟ੍ਰਿਕ ਜਾਣਕਾਰੀ ਦੇ ਆਧਾਰ ‘ਤੇ ਸਿਰਫ਼ ਆਪਣੇ ਚਿਹਰੇ ਨੂੰ ਪਾਸ ਦੇ ਤੌਰ ‘ਤੇ ਵਰਤ ਕੇ ਸਵਾਰ ਹੋਏੇ ਸਨ।
ਏਅਰ ਐਨਜ਼ੈੱਡ ਨੇ ਕਿਹਾ ਕਿ ਉਹ ਉਸ ਨਿੱਜੀ ਡੇਟਾ ਨੂੰ ਸਿੱਧੇ ਤੌਰ ‘ਤੇ ਐਕਸੈੱਸ ਨਹੀਂ ਕਰ ਸਕਦਾ ਹੈ, ਪਰ ਬੋਰਡਿੰਗ ਦੇ ਸਮੇਂ ਗਾਹਕ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਇਸ ਦੇ ਆਟੋਮੇਟਿਡ ਏਅਰਪੋਰਟ ਕਿਓਸਕ ਦੁਆਰਾ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏਅਰਲਾਈਨ ਨੇ ਕਿਹਾ ਕਿ ਇਹ ਤਕਨਾਲੋਜੀ ਸਾਨ ਫਰਾਂਸਿਸਕੋ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਹੋਰਨਾਂ ਅਮਰੀਕੀ ਹਵਾਈ ਅੱਡਿਆਂ ਤੋਂ ਪਹਿਲਾਂ ਉਪਲਬਧ ਹੋਵੇਗੀ, ਪਰ ਇਸ ਨੇ ਸਮਾਂ-ਸੀਮਾ ਪ੍ਰਦਾਨ ਨਹੀਂ ਕੀਤੀ।
ਏਅਰ ਐਨਜ਼ੈੱਡ ਨੇ ਇਹ ਵੀ ਨਹੀਂ ਦੱਸਿਆ ਕਿ ਐਓਟੇਰੋਆ ਜਾਂ ਕਿਸੇ ਹੋਰ ਦੇਸ਼ ਦੇ ਹਵਾਈ ਅੱਡਿਆਂ ਨੂੰ ਬੋਰਡਿੰਗ ਗੇਟਾਂ ‘ਤੇ ਚਿਹਰੇ ਦੀ ਪਛਾਣ ਦੀ ਤਸਦੀਕ ਕਦੋਂ ਮਿਲ ਸਕਦੀ ਹੈ। ਪਰ ਇਹ ਕਿਹਾ ਕਿ ਇਹ ‘ਵਿਸ਼ਵ ਦੀ ਪ੍ਰਮੁੱਖ ਡਿਜੀਟਲ ਏਅਰਲਾਈਨ’ ਬਣਨ ਦੀ ਯੋਜਨਾ ਦਾ ਹਿੱਸਾ ਹੈ। ਏਅਰ ਐਨਜ਼ੈੱਡ ਦੇ ਚੀਫ਼ ਡਿਜੀਟਲ ਅਧਿਕਾਰੀ ਨਿਖਿਲ ਰਵੀਸ਼ੰਕਰ ਨੇ ਕਿਹਾ ਕਿ, ‘ਸੰਪਰਕ ਰਹਿਤ ਟੈਕਨਾਲੋਜੀ ਤਬਦੀਲੀਆਂ ਤੇਜ਼ੀ ਨਾਲ ਆ ਰਹੀਆਂ ਹਨ ਅਤੇ ਅਸੀਂ ਨਵੀਆਂ ਕਾਢਾਂ ਨੂੰ ਸਿੱਖਣਾ ਅਤੇ ਅਨੁਕੂਲ ਬਣਾਉਣਾ ਜਾਰੀ ਰੱਖ ਰਹੇ ਹਾਂ ਜੋ ਯਾਤਰਾ ਨੂੰ ਆਸਾਨ ਬਣਾ ਦੇਣਗੀਆਂ’। ਉਨ੍ਹਾਂ ਨੇ ਕਿਹਾ ਬੋਰਡਿੰਗ ਗੇਟ ‘ਤੇ ਬਾਇਓਮੈਟ੍ਰਿਕਸ ਦੀ ਵਰਤੋਂ ਕਰਨਾ ਸਿਰਫ਼ ਸ਼ੁਰੂਆਤ ਹੈ ਅਤੇ ਅਸੀਂ ਪੂਰੀ ਏਅਰਪੋਰਟ ਪ੍ਰਕਿਰਿਆ ਦੌਰਾਨ ਬਾਇਓਮੈਟ੍ਰਿਕ ਤਕਨਾਲੋਜੀ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ, ਇਸ ਬਾਰੇ ਵਿਸ਼ਵ ਪੱਧਰ ‘ਤੇ ਅਤੇ ਇੱਥੇ ਨਿਊਜ਼ੀਲੈਂਡ ‘ਚ ਇੰਡਸਟਰੀ ਪਲੇਅਰਸ ਨਾਲ ਗੱਲਬਾਤ ਕਰ ਰਹੇ ਹਾਂ। ਇਹ ਵਿਸ਼ਵ ਦੀ ਪ੍ਰਮੁੱਖ ਡਿਜੀਟਲ ਏਅਰਲਾਈਨ ਬਣਨ ਦੀ ਸਾਡੀ ਅਭਿਲਾਸ਼ਾ ਵੱਲ ਇੱਕ ਹੋਰ ਕਦਮ ਹੈ ਅਤੇ ਮਹੀਨਿਆਂ ਦੀ ਸਖ਼ਤ ਮਿਹਨਤ, ਯੋਜਨਾਬੰਦੀ ਅਤੇ ਸਹਿਯੋਗ ਦਾ ਨਤੀਜਾ ਹੈ।
Home Page ਏਅਰ ਨਿਊਜ਼ੀਲੈਂਡ ਨੇ LAX ਦੇ ਸਫਲ ਟਰਾਇਲ ਤੋਂ ਬਾਅਦ ਬੋਰਡਿੰਗ ਗੇਟਾਂ ‘ਤੇ...