ਦੋਹਾ, 21 ਨਵੰਬਰ – ਬੁਕਾਯੋ ਸਾਕਾ ਅਤੇ ਮਾਰਕਸ ਰਾਸ਼ਫੋਰਡ ਨੇ ਪਿਛਲੇ ਸਾਲ ਯੂਰਪੀਅਨ ਚੈਂਪੀਅਨਸ਼ਿਪ ਦੇ ਫਾਈਨਲ ‘ਚ ਮਿਲੀ ਨਿਰਾਸ਼ਾ ਨੂੰ ਪਿੱਛੇ ਛੱਡ ਦਿੱਤਾ ਅਤੇ ਫੀਫਾ ਵਰਲਡ ਕੱਪ ਵਿਚ ਇੰਗਲੈਂਡ ਦੀ ਈਰਾਨ ‘ਤੇ 6-2 ਦੀ ਜ਼ਬਰਦਸਤ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਇਟਲੀ ਦੇ ਖਿਲਾਫ ਯੂਰੋ 2020 ਦੇ ਫਾਈਨਲ ਵਿੱਚ ਸ਼ੂਟਆਊਟ ਵਿੱਚ ਪੈਨਲਟੀ ਗੁਆਉਣ ਤੋਂ ਬਾਅਦ ਦੋਵਾਂ ਖਿਡਾਰੀਆਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸਾਕਾ ਨੇ ਘਟਨਾ ਦੇ ਲਗਭਗ ਇੱਕ ਸਾਲ ਬਾਅਦ ਇੱਥੇ ਖਲੀਫਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਦੋ ਵਾਰ ਗੋਲ ਕੀਤੇ, ਜਦੋਂ ਕਿ ਬਦਲ ਵਜੋਂ ਮੈਦਾਨ ਵਿੱਚ ਆਏ ਰਾਸ਼ਫੋਰਡ ਨੇ ਇੱਕ ਗੋਲ ਕੀਤਾ।
ਇੰਗਲੈਂਡ ਦੇ ਸਾਕਾ ਨੇ 43ਵੇਂ ਤੇ 62ਵੇਂ ਮਿੰਟ ਵਿੱਚ ਗੋਲ ਦਾਗ਼ੇ। ਉਸ ਤੋਂ ਇਲਾਵਾ ਜੂਡ ਬੈਲਿੰਘਮ (35ਵੇਂ), ਰਹੀਮ ਸਟਰਲਿੰਗ (46ਵੇਂ), ਮਾਰਕਸ ਰਸ਼ਫੋਰਡ (71ਵੇਂ) ਅਤੇ ਜੈਕ ਗ੍ਰੀਲੀਸ਼ (89ਵੇਂ) ਨੇ ਇੱਕ ਇੱਕ ਗੋਲ ਕੀਤਾ। ਉਧਰ, ਇਰਾਨ ਲਈ ਦੋਵੇਂ ਗੋਲ ਐੱਮ ਤਾਰੇਮੀ (65ਵੇਂ ਤੇ 90+13ਵੇਂ) ਨੇ ਕੀਤੇ। ਬੈਲਿੰਘਮ ਨੇ 35ਵੇਂ ਮਿੰਟ ਵਿੱਚ ਗੋਲ ਕਰ ਕੇ ਇੰਗਲੈਂਡ ਨੂੰ ਲੀਡ ਦਿਵਾਈ। ਸਾਕਾ ਨੇ ਅੱਠ ਮਿੰਟ ਬਾਅਦ ਗੋਲ ਦਾਗ਼ ਕੇ ਲੀਡ ਦੁੱਗਣੀ ਕਰ ਦਿੱਤੀ। ਸਟਰਲਿੰਗ ਨੇ 46ਵੇਂ ਮਿੰਟ ਵਿੱਚ ਗੋਲ ਕੀਤਾ ਅਤੇ ਸਾਕਾ ਨੇ ਇਰਾਨ ਦੇ ਡਿਫੈਂਸ ਦੀਆਂ ਧੱਜੀਆਂ ਉਡਾਉਂਦਿਆਂ 62ਵੇਂ ਮਿੰਟ ਵਿੱਚ ਗੋਲ ਦਾਗ਼ਿਆ ਅਤੇ ਹਾਫ ਤੋਂ ਪਹਿਲਾਂ ਹੀ ਸਕੋਰ 4-0 ਕਰ ਦਿੱਤਾ। ਹਾਲਾਂਕਿ, ਤਾਰੇਮੀ ਨੇ ਦੋ ਗੋਲ ਦਾਗ਼ ਕੇ ਹਾਰ ਦੇ ਫ਼ਰਕ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ, ਪਰ ਰਸ਼ਫੋਰਡ ਅਤੇ ਗ੍ਰੀਲੀਸ਼ ਨੇ ਦੋ ਹੋਰ ਗੋਲ ਦਾਗ਼ ਦਿੱਤੇ। ਇੰਗਲੈਂਡ ਆਪਣਾ ਅਗਲਾ ਮੈਚ 26 ਨਵੰਬਰ ਨੂੰ ਅਮਰੀਕਾ ਨਾਲ ਖੇਡੇਗਾ।
Football ਫੀਫਾ ਵਰਲਡ ਕੱਪ: ਇੰਗਲੈਂਡ ਨੇ ਇਰਾਨ ਨੂੰ 6-2 ਨਾਲ ਗੋਲਾਂ ਨਾਲ ਹਰਾ...