ਨਵੀਂ ਦਿੱਲੀ, 30 ਨਵੰਬਰ – ਅਡਾਨੀ ਦੀ ਐਂਟਰੀ ਤੋਂ ਬਾਅਦ ਐੱਨਡੀਟੀਵੀ ਵਿੱਚ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ (ਆਰਆਰਪੀਆਰਐਚ) ਤੋਂ ਪ੍ਰਣੌਏ ਰੌਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਦੇ ਵੱਲੋਂ ਪ੍ਰੋਮੋਟਰ ਗਰੁੱਪ ਆਰਆਰਪੀਆਰ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਅਸਤੀਫ਼ੇ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਚੈਨਲ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਅਤੇ ਪ੍ਰਾਈਮ ਟਾਈਮ ਐਂਕਰ ਰਵੀਸ਼ ਕੁਮਾਰ ਨੇ ਵੀ ਬੁੱਧਵਾਰ ਦੇਰ ਸ਼ਾਮ ਅਸਤੀਫ਼ਾ ਦੇ ਦਿੱਤਾ। ਰਵੀਸ਼ ਕੁਮਾਰ ਚੈਨਲ ਦੇ ਫਲੈਗਸ਼ਿਪ ਸ਼ੋਅ ‘ਹਮ ਲੋਗ’, ‘ਰਵੀਸ਼ ਕੀ ਰਿਪੋਰਟ’, ‘ਦੇਸ਼ ਕੀ ਬਾਤ’ ਅਤੇ ‘ਪ੍ਰਾਈਮ ਟਾਈਮ’ ਸਮੇਤ ਕਈ ਹਫ਼ਤਾਵਾਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦੇ ਸਨ। ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਦੇ ਅਸਤੀਫ਼ੇ ਇਹ ਜਾਣਕਾਰੀ ਚੈਨਲ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਈ-ਮੇਲ ਰਾਹੀਂ ਦਿੱਤੀ ਗਈ ਹੈ।
ਐੱਨਡੀਟੀਵੀ ਦੀ ਪ੍ਰੋਮੋਟਰ ਕੰਪਨੀ ਆਰਆਰਪੀਆਰ ਨੇ ਅੱਜ ਆਪਣੀ 29.18 ਫੀਸਦੀ ਹਿੱਸੇਦਾਰੀ ਅਡਾਨੀ ਗਰੁੱਪ ਨੂੰ ਤਬਦੀਲ ਕਰ ਦਿੱਤੀ ਹੈ। ਐੱਨਡੀਟੀਵੀ ਵੱਲੋਂ ਆਪਣੇ ਸਬੰਧਿਤ ਮੁਲਾਜ਼ਮਾਂ ਨੂੰ ਭੇਜੀ ਗਈ ਮੇਲ ਵਿੱਚ ਕਿਹਾ ਗਿਆ ਹੈ, ‘‘ਰਵੀਸ਼ ਦਹਾਕਿਆਂ ਤੋਂ ਐੱਨਡੀਟੀਵੀ ਦਾ ਅਨਿੱਖੜਵਾਂ ਅੰਗ ਰਹੇ ਹਨ, ਉਨ੍ਹਾਂ ਦਾ ਯੋਗਦਾਨ ਬਹੁਤ ਜ਼ਿਆਦਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਉਹ ਨਵੀਂ ਸ਼ੁਰੂਆਤ ਕਰਨਗੇ ਤਾਂ ਬਹੁਤ ਸਫਲ ਹੋਣਗੇ’।
ਰਵੀਸ਼ ਕੁਮਾਰ ਦੇਸ਼ ਦੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਜ਼ਮੀਨੀ ਪੱਧਰ ਦੇ ਮੁੱਦਿਆਂ ਦੀ ਕਵਰੇਜ ਲਈ ਜਾਣੇ ਜਾਂਦੇ ਹਨ। ਰਵੀਸ਼ ਕੁਮਾਰ ਦੋ ਵਾਰੀ ‘ਰਾਮਨਾਥ ਗੋਇਨਕਾ ਐਕਸੀਲੈਂਸ ਇਨ ਜਰਨਲਿਜ਼ਮ ਐਵਾਰਡ’ ਅਤੇ 2019 ਵਿੱਚ ‘ਰੈਮਨ ਮੈਗਸੇਸੇ ਐਵਾਰਡ’ ਵੀ ਮਿਲ ਚੁੱਕਾ ਹੈ।
ਰਵੀਸ਼ ਕੁਮਾਰ ਦੇਸ਼ ਵਿੱਚ ਮੋਦੀ ਸਰਕਾਰ ਦੇ ਕੱਟੜ ਆਲੋਚਕ ਵਜੋਂ ਜਾਣੇ ਜਾਂਦੇ ਹਨ। ਰਵੀਸ਼ ਕੁਮਾਰ ਆਪਣੇ ‘ਪ੍ਰਾਈਮ ਟਾਈਮ’ ਸ਼ੋਅ ਦੌਰਾਨ ਜ਼ਿਆਦਾਤਰ ਮੋਦੀ ਸਰਕਾਰ ਅਤੇ ਭਾਜਪਾ ਦੀ ਆਲੋਚਨਾ ਕਰਦੇ ਨਜ਼ਰ ਆਏ। ਰਵੀਸ਼ ਦੇ ਵਿਰੋਧੀਆਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਉਹ ਭਾਜਪਾ ਅਤੇ ਮੋਦੀ ਸਰਕਾਰ ਤੋਂ ਇਲਾਵਾ ਕਿਸੇ ਵੀ ਸਿਆਸੀ ਪਾਰਟੀ ਅਤੇ ਸਰਕਾਰ ਵਿਰੁੱਧ ਆਲੋਚਨਾਤਮਕ ਸਟੈਂਡ ਨਹੀਂ ਲੈਂਦੇ। ਰਵੀਸ਼ ਕੁਮਾਰ ਮੋਦੀ ਸਰਕਾਰ ਦਾ ਗੁਣਗਾਨ ਕਰਨ ਵਾਲੇ ਮੀਡੀਆ ਅਦਾਰਿਆਂ ਨੂੰ ਗੋਦੀ ਮੀਡੀਆ ਕਹਿੰਦੇ ਹਨ। ਰਵੀਸ਼ ਦੀ ਇਸ ਟਿੱਪਣੀ ਕਾਰਨ ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਆਲੋਚਨਾ ਦਾ ਸ਼ਿਕਾਰ ਹੋ ਰਹੇ ਹਨ।
Home Page ‘ਪ੍ਰਾਈਮ ਟਾਈਮ’ ਦੇ ਐਂਕਰ ਤੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਵੱਲੋਂ ਐੱਨਡੀਟੀਵੀ ਤੋਂ...