ਪਾਕਿਸਤਾਨੀ ਗਾਇਕਾ ਨਸੀਬੋਂ ਲਾਲ ਤੇ ਹਾਸ ਕਲਾਕਾਰ ਜ਼ਫ਼ਰੀ ਖਾਨ ਨਾਲ ਮੀਟ-ਗ੍ਰੀਟ ਹੋਈ, ਅੱਜ ਰਾਤੀ ਹੈ ਸ਼ੋਅ

ਪਾਪਾਟੋਏਟੋਏ (ਆਕਲੈਂਡ), 2 ਦਸੰਬਰ – ਰੇਡੀਓ ਸਾਡੇ ਆਲਾ ਵੱਲੋਂ ਆਪਣੇ ਸਪਾਂਸਰਜ਼ ਦੇ ਸਹਿਯੋਗ ਨਾਲ ਪਾਕਿਸਤਾਨੀ ਗਾਇਕਾ ਨਸੀਬੋਂ ਲਾਲ ਅਤੇ ਹਾਸ ਕਲਾਕਾਰ ਜ਼ਫ਼ਰੀ ਖਾਨ ਤੇ ਮੁਰਾਦ ਖਾਨ ਦਾ ਸ਼ੋਅ ਅੱਜ ਰਾਤੀ ਮੈਨੂਕਾਓ ਦੇ ਡੀਓ ਡਰੋਪ ਈਵੈਂਟ ਸੈਂਟਰ ਵਿਖੇ ਸ਼ਾਮੀ 7.00 ਵਜੇ ਹੋ ਰਿਹਾ ਹੈ।
ਪਾਕਿਸਤਾਨੀ ਗਾਇਕਾ ‘ਕਵੀਨ ਆਫ਼ ਮੈਲੋਡੀ ਨਸੀਬੋਂ ਲਾਲ ਲਾਈਵ ਇੰਨ ਕੋਨਸਰਟ’ ਦੇ ਨਾਂਅ ਵਾਲੇ ਇਸ ਸ਼ੋਅ ਵਿੱਚ ਜਿੱਥੇ ਪਾਕਿਸਤਾਨੀ ਗਾਇਕਾ ਨਸੀਬੋਂ ਲਾਲ ਆਪਣੇ ਸਾਜਿੰਦਿਆਂ, ਮੁਰਾਦ ਖਾਨ ਅਤੇ ਪਾਕਿਸਤਾਨ ਦੇ ਮਸ਼ਹੂਰ ਹਾਸ ਕਲਾਕਾਰ ਜ਼ਫ਼ਰੀ ਖਾਨ ਦੇ ਨਾਲ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਹਨ। ਬੀਤੀ ਰਾਤ ਸ਼ੋਅ ਦੇ ਪ੍ਰਬੰਧਕਾਂ ਵੱਲੋਂ ਗਾਇਕਾ ਨਸੀਬੋਂ ਲਾਲ, ਮੁਰਾਦ ਖਾਨ ਅਤੇ ਪਾਕਿਸਤਾਨ ਦੇ ਮਸ਼ਹੂਰ ਹਾਸ ਕਲਾਕਾਰ ਜ਼ਫ਼ਰੀ ਖਾਨ ਦੇ ਨਾਲ ਸਪਾਂਸਰਜ਼ ਅਤੇ ਮੀਡੀਆ ਸਪਾਂਸਰਜ਼ ਨਾਲ ਮੁਲਾਕਾਤ ਕਰਵਾਈ। ਇਸ ਮੌਕੇ ਜਿੱਥੇ ਜ਼ਫ਼ਰੀ ਖਾਨ ਨੇ ਹਾਸਿਆਂ ਦੀ ਪਟਾਰੀ ਵਿੱਚੋਂ ਕੁੱਝ ਗੱਲਾਂ ਨਾਲ ਹਾਜ਼ਰ ਸਰੋਤਿਆਂ ਨੂੰ ਹਸਾਇਆ ਉੱਥੇ ਹੀ ਗਾਇਕ ਨਸੀਬੋਂ ਲਾਲ ਨੇ ਸਰੋਤਿਆਂ ਦੀ ਗੁਜ਼ਾਰਿਸ਼ ‘ਤੇ ਆਪਣੇ ਗਾਣਿਆਂ ਦੀਆਂ ਚੰਦ ਸਤਰਾਂ ਸੁਣਾਈਆਂ।
ਅੱਜ ਰਾਤੀ ਇਹ ਕਲਾਕਾਰ ਆਪਣੀ ਕਲਾਕਾਰੀ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ। ਪਾਕਿਸਤਾਨੀ ਗਾਇਕਾ ਨਸੀਬੋਂ ਲਾਲ ਦੇ ਇਸ ਸ਼ੋਅ ਸੰਬੰਧੀ ਹੋਰ ਵਧੇਰੇ ਜਾਣਕਾਰੀ ਤੁਸੀਂ ਗੁਰਪ੍ਰੀਤ ਸਿੰਘ ਨਾਲ 021 865 117, ਨਾਸਿਰ ਖਾਨ ਨਾਲ 021 542 648 ਅਤੇ ਰਣਬੀਰ ਕੌਰ ਨਾਲ 021 576 699 ‘ਤੇ ਫ਼ੋਨ ਕਰਕੇ ਪ੍ਰਾਪਤ ਕਰ ਸਕਦੇ ਹੋ। ਇਸ ਸੰਗੀਤਕ ਪ੍ਰੋਗਰਾਮ ਦੀਆਂ ਟਿਕਟਾਂ ਤੁਸੀਂ Eventfinda.co.nz ਤੋਂ ਪ੍ਰਾਪਤ ਕਰ ਸਕਦੇ ਹੋ।