ਮਹਿਲਾਵਾਂ ’ਤੇ ਤਸ਼ੱਦਦ ਕਾਰਨ ਇਰਾਨ ਨੂੰ ਆਲਮੀ ਸੰਸਥਾ ਤੋਂ ਬਾਹਰ ਕੱਢਿਆ
ਸੰਯੁਕਤ ਰਾਸ਼ਟਰ, 15 ਦਸੰਬਰ – ਲਿੰਗਕ ਬਰਾਬਰੀ ਤੇ ਮਹਿਲਾ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਆਲਮੀ ਅੰਤਰ-ਸਰਕਾਰੀ ਸੰਸਥਾ ਤੋਂ ਇਰਾਨ ਨੂੰ ਬਾਹਰ ਕਰਨ ਲਈ ਸੰਯੁਕਤ ਰਾਸ਼ਟਰ ਆਰਥਿਕ ਤੇ ਸਮਾਜਿਕ ਕੌਂਸਲ ਵੱਲੋਂ ਪੇਸ਼ ਕੀਤੇ ਗਏ ਖਰੜੇ ਦੇ ਮਤੇ ’ਤੇ ਹੋਈ ਵੋਟਿੰਗ ’ਚ ਭਾਰਤ ਨੇ ਹਿੱਸਾ ਨਹੀਂ ਲਿਆ। ਇਰਾਨ ’ਚ ਮਹਿਲਾਵਾਂ ’ਤੇ ਤਸ਼ੱਦਦ ਦਾ ਹਵਾਲਾ ਦਿੰਦਿਆਂ ਉਸ ਨੂੰ ‘ਕਮਿਸ਼ਨ ਆਨ ਦਿ ਸਟੇਟਸ ਆਫ ਵਿਮੈਨ’ ਦੇ 2022-2026 ਦੇ ਬਾਕੀ ਰਹਿੰਦੇ ਕਾਰਜਕਾਲ ਤੋਂ ਹਟਾਉਣ ਲਈ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਖਰੜੇ ਦੇ ਮਤੇ ਨੂੰ ਆਰਥਿਕ ਤੇ ਸਮਾਜਿਕ ਕੌਂਸਲ ਨੇ ਸਵੀਕਾਰ ਕਰ ਲਿਆ ਹੈ। ਇਸ ਮਤੇ ਦੇ ਹੱਕ ’ਚ 29 ਰਿਕਾਰਡ ਵੋਟਾਂ ਪਈਆਂ। ਮਤੇ ਦਾ ਵਿਰੋਧ ਕਰਨ ਵਾਲੇ ਮੁਲਕਾਂ ’ਚ ਬੋਲੀਵੀਆ, ਚੀਨ, ਕਜ਼ਾਖਸਤਾਨ, ਨਿਕਾਰਾਗੁਆ, ਨਾਇਜੀਰੀਆ, ਓਮਾਨ, ਰੂਸ ਤੇ ਜ਼ਿੰਬਾਬਵੇ ਸ਼ਾਮਲ ਸਨ ਜਦਕਿ ਬੰਗਲਾਦੇਸ਼, ਭਾਰਤ, ਇੰਡੋਨੇਸ਼ੀਆ, ਮਾਰੀਸ਼ਸ, ਮੈਕਸਿਕੋ ਤੇ ਥਾਈਲੈਂਡ ਸਮੇਤ 16 ਦੇਸ਼ਾਂ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ।
Home Page ਇਰਾਨ ਖ਼ਿਲਾਫ਼ ਮਤੇ ’ਤੇ ਵੋਟਿੰਗ ’ਚੋਂ ਭਾਰਤ ਗ਼ੈਰਹਾਜ਼ਰ ਰਿਹਾ