ਵੈਲਿੰਗਟਨ, 11 ਜਨਵਰੀ – ਇੱਥੇ ਸਥਿਤ ਹਾਈ ਕਮਿਸ਼ਨ ਆਫ਼ ਇੰਡੀਆ ਵੱਲੋਂ 11 ਜਨਵਰੀ 2023 ਤੋਂ ਨਵੀਆਂ ਸੋਧੀਆਂ ਹੋਈਆਂ ਵੀਜ਼ਾ ਅਤੇ ਹੋਰ ਕੌਂਸਲਰ ਸਰਵਿਸ ਫ਼ੀਸਾਂ ਲਾਗੂ ਕਰ ਦਿੱਤੀਆਂ ਗਈਆਂ ਹਨ, ਹੁਣ ਪੁਰਾਣੀਆਂ ਵੀਜ਼ਾ ਫ਼ੀਸਾਂ ਦੀ ਵਜਾਏ ਨਵੀਂ ਫ਼ੀਸਾਂ ਲਈਆਂ ਜਾਣਗੀਆਂ। ਇਸ ਸੰਬੰਧ ਵਿੱਚ ਹਾਈ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ।
ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ, ਵੈਲਿੰਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਵੱਖ-ਵੱਖ ਕੌਂਸਲਰ, ਪਾਸਪੋਰਟ, ਵੀਜ਼ਾ ਅਤੇ ਓਸੀਆਈ (OCI) ਸੇਵਾਵਾਂ ਲਈ ਵਸੂਲੀ ਜਾਣ ਵਾਲੀ ਫ਼ੀਸ ਨੂੰ ਸੋਧਿਆ ਗਿਆ ਹੈ।
ਅਜਿਹੇ ਕੇਸ ਹੋ ਸਕਦੇ ਹਨ ਜਿੱਥੇ ਬਿਨੈਕਾਰ ਪਹਿਲਾਂ ਹੀ ਸੇਵਾ ਲਈ ਅਰਜ਼ੀ ਦੇ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਅਰਜ਼ੀਆਂ 11 ਜਨਵਰੀ 2023 ਨੂੰ ਜਾਂ ਇਸ ਤੋਂ ਬਾਅਦ ਡਾਕ/ਕੂਰੀਅਰ ਦੁਆਰਾ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਅਜਿਹੇ ਮਾਮਲਿਆਂ ਵਿੱਚ ਸੇਵਾ ਬਿਨਾਂ ਕਿਸੇ ਵਾਧੂ ਚਾਰਜ ਦੇ ਪ੍ਰਦਾਨ ਕੀਤੀ ਜਾਵੇਗੀ, ਜੋ ਕਿ ਮੁੜ ਪਰਿਵਰਤਨ ਹੋਣ ਦੇ ਕਾਰਣ ਬਣ ਗਿਆ ਹੈ, ਜੋ 11 ਜਨਵਰੀ 2023 ਨੂੰ ਫ਼ੀਸ ਦੀ ਤਬਦੀਲੀ ਹੋਈ ਹੈ।
ਉਨ੍ਹਾਂ ਅਰਜ਼ੀਆਂ ‘ਤੇ ਕੋਈ ਰਿਫੰਡ ਦੀ ਇਜਾਜ਼ਤ ਨਹੀਂ ਹੋਵੇਗੀ ਜਿੱਥੇ ਪੁਰਾਣੀਆਂ ਫ਼ੀਸਾਂ ਦਾ ਭੁਗਤਾਨ ਕੀਤਾ ਗਿਆ ਹੈ। ਯਾਨੀ ਕਿ ਹਾਈ ਕਮਿਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਪੁਰਾਣੀਆਂ ਫ਼ੀਸਾਂ ਦੇ ਨਾਲ ਪਹਿਲਾਂ ਹੀ ਅਪਲਾਈ ਕੀਤਾ ਹੋਈਆ ਹੈ ਤਾਂ ਉਨ੍ਹਾਂ ਪਾਸੋਂ ਕੋਈ ਫ਼ਰਕ ਚਾਰਜ ਨਹੀਂ ਕੀਤਾ ਜਾਏਗਾ ਅਤੇ ਨਾ ਹੀ ਉਨ੍ਹਾਂ ਨੂੰ ਵਾਧੂ ਭਰੀ ਫ਼ੀਸ ਦਾ ਬਕਾਇਆ ਮੋੜਿਆ ਜਾਏਗਾ, ਪਰ ਕਿਸੇ ਵੀ ਸੇਵਾ ਲਈ ਅੱਜ 11 ਜਨਵਰੀ 2023 ਤੋਂ ਅਪਲਾਈ ਕਰਨ ਵਾਲਾ ਬਿਨੈਕਾਰ ਨਵੀਂ ਫ਼ੀਸਾਂ ਦੇ ਅਧਾਰ ‘ਤੇ ਹੀ ਅਪਲਾਈ ਕਰੇ।
Home Page ਭਾਰਤੀ ਹਾਈ ਕਮਿਸ਼ਨ ਵੱਲੋਂ 11 ਜਨਵਰੀ ਤੋਂ ਨਵੀਆਂ ਵੀਜ਼ਾ ਅਤੇ ਹੋਰ ਕੌਂਸਲਰ...