ਪੋਰਟ ਬਲੇਅਰ, 23 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 126ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ‘ਪਰਾਕ੍ਰਮ’ ਦਿਵਸ ਮੌਕੇ ਅੱਜ ਅੰਡੇਮਾਨ ਤੇ ਨਿਕੋਬਾਰ ਦੇ 21 ਟਾਪੂਆਂ ਦੇ ਨਾਮ ਪਰਮ ਵੀਰ ਚੱਕਰ ਜੇਤੂਆਂ ਦੇ ਨਾਂ ’ਤੇ ਰੱਖ ਦਿੱਤੇ ਹਨ। ਇਹ ਟਾਪੂ ਪਰਮਵੀਰ ਚੱਕਰ ਵਿਜੇਤਾ ਵਜੋਂ ਜਾਣੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕਰਦੇ ਹੋਏ ਕਿਹਾ ਕਿ ਅੱਜ ਦਾ ਵਿਸ਼ੇਸ਼ ਦਿਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਜ਼ਾਦੀ ਦੇ ਅੰਮ੍ਰਿਤ ਦੇ ਇੱਕ ਅਹਿਮ ਅਧਿਆਏ ਵਜੋਂ ਯਾਦ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਸ ਨੂੰ ਸਮਰਪਿਤ ਤਜਵੀਜ਼ਤ ਯਾਦਗਾਰ ਦੇ ਮਾਡਲ ਦੀ ਅੱਜ ਵਰਚੁਅਲੀ ਘੁੰਡ ਚੁਕਾਈ ਵੀ ਕੀਤੀ। ਇਹ ਯਾਦਗਾਰ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਸਥਾਪਿਤ ਕੀਤੀ ਜਾਣੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵਧੇਗੀ।
Home Page ਪ੍ਰਧਾਨ ਮੰਤਰੀ ਮੋਦੀ ਨੇ ਅੰਡੇਮਾਨ-ਨਿਕੋਬਾਰ ਦੇ 21 ਟਾਪੂਆਂ ਦੇ ਨਾਂ ਪਰਮ ਵੀਰ...